ਫਗਵਾੜਾ- ਤਸਵੀਰਾਂ ਫਗਵਾੜਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹਰ ਰੋਜ ਹੋ ਰਹੀਆਂ ਚੌਰੀਆਂ ਨੇ ਲੋਕਾਂ ‘ਚ ਦਹਿਸਤ ਦਾ ਮਹੌਲ ਪੈਦਾ ਕਰ ਦਿੱਤਾ ਹੈ। ਤਾਜਾ ਮਾਮਲਾ ਸਾਹਮਣੇ ਆਇਆ ਫਗਵਾੜਾ ਤੋਂ, ਜਿੱਥੇ ਚੌਰਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ, ਪਰ ਕਾਮਯਾਬ ਨਹੀਂ ਹੋਏ। ਤਸਵੀਰਾਂ ‘ਚ ਸਾਫ ਵੇਖਿਆ ਜਾ ਰਿਹਾ ਹੈ ਕਿ ਚੌਰਾਂ ਵਲੋਂ ਕਿਸ ਤਰੀਕੇ ਨਾਲ ਏਟੀਐਮ ਦੀ ਤੋੜ-ਭੰਨ ਕੀਤੀ ਗਈ ਹੈ। ਪਰ ਉਹ ਇਸ ਨੂੰ ਲੁੱਟਣ ‘ਚ ਕਾਮਯਾਬ ਨਹੀਂ ਹੋ ਸਕੇ, ਪਰ ਏਟੀਐਮ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ।



ਘਟਨਾਂ ਦੀ ਸੂਚਨਾਂ ਮਿਲਦੇ ਹੀ ਡੀਐਸਪੀ ਤੇ ਐਸਐਚਓ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਏਟੀਐਮ ਵਿੱਚ ਤਕਰੀਬਨ 6 ਲੱਖ ਰੁਪਏ ਦੀ ਰਾਸ਼ੀ ਸੀ ਪਰ ਲੁਟੇਰੇ ਸਫਲ ਨਹੀਂ ਹੋ ਸਕੇ। ਪੁਲਿਸ ਵਲੋਂ ਲੁਟੇਰਿਆਂ ਨੂੰ ਲੱਭਣ ਲਈ ਸੀਸੀਟੀਵੀ ਫੁਟੇਜ਼ ਖਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।
Bureau Report Nc7 News