ਲੁਧਿਆਣਾ : ਸੂਤਰਾਂ ਦੇ ਹਵਾਲੇ ਤੋਂ ਅਹਿੰਮ ਖ਼ਬਰ ਸਾਹਮਣੇ ਆਈ ਹੈ, ਪੰਜਾਬ ਦਾ ਇੱਕ ਸਰਕਾਰੀ ਹਸਪਤਾਲ ਮੁੜ ਚਰਚਾਂ ਦੇ ਵਿੱਚ ਹੈ, ਘਟਨਾਂ ਲੁਧਿਆਣਾ ਦੀ ਹੈ, ਸਿਵਲ ਹਸਪਤਾਲ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਵਿਚ ਸ਼ਨਿੱਚਰਵਾਰ ਨੂੰ ਸ਼ਰਮਨਾਕ ਘਟਨਾ ਵਾਪਰੀ ਹੈ। ਇੱਥੇ ਜਣੇਪੇ ਲਈ ਪੁੱਜੀ ਗਰਭਵਤੀ ਔਰਤ ਨੂੰ ਸਮੇਂ ‘ਤੇ ਦਾਖ਼ਲ ਨਹੀਂ ਕੀਤਾ ਗਿਆ ਤੇ ਟਾਇਲਟ ਦੇ ਲਾਗੇ ਲੇਬਰ ਰੂਮ ਦੇ ਗੇਟ ‘ਤੇ ਉਸ ਦੀ ਡਿਲੀਵਰੀ ਹੋਈ। ਫਰਸ਼ ‘ਤੇ ਬੱਚਾ ਡਿੱਗਣ ਮਗਰੋਂ ਔਰਤ ਦੇ ਚੀਕਣ ‘ਤੇ ਲੇਬਰ ਰੂਮ ਦਾ ਸਟਾਫ ਭੱਜ ਕੇ ਆਇਆ ਤੇ ਫੇਰ ਜੱਚਾ-ਬੱਚਾ ਨੂੰ ਸੰਭਾਲਿਆ।ਅਚਾਨਕ ਫਰਸ਼ ‘ਤੇ ਬੱਚੇ ਦੇ ਜਨਮ ਲੈਣ ਮਗਰੋਂ ਹਸਪਤਾਲ ਦੇ ਮੁਲਾਜ਼ਮਾਂ ਨੂੰ ਭਾਜੜ ਪੈ ਗਈ।ਦੱਸਿਆ ਜਾਂ ਰਿਹਾ ਹੈ ਕਿ ਲੇਬਰ ਰੂਮ ਦੇ ਸਟਾਫ ਦੀ ਲਾਪਰਵਾਹੀ ਕਾਰਨ ਇੰਝ ਹੋਇਆ ਹੈ।
ਇਹ ਵੀ ਪੜੋ
ਕਿਸਾਨੀ ਮੋਰਚੇ ਦੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਲਈ ਮਾਰਕੀਟ ਕਮੇਟੀ ਨੇ ਪਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਦੂਜੇ ਪਾਸੇ ਲੇਬਰ ਰੂਮ ਦੇ ਕਾਮਿਆਂ ਨੇ ਫਰਸ਼ ‘ਤੇ ਔਰਤ ਦੇ ਜਣੇਪੇ ਦੀ ਗੱਲ ਤੋਂ ਇਨਕਾਰ ਕੀਤਾ ਹੈ। ਯਾਦ ਰਹੇ ਬੀਤੇ ਦਸਾਂ ਦਿਨਾਂ ਵਿਚ ਮਦਰ ਐਂਡ ਚਾਈਲਡ ਹਸਪਤਾਲ ਵਿਚ ਜਣੇਪੇ ਦੇ ਮਾਮਲੇ ਵਿਚ ਲਾਪਰਵਾਹੀ ਦਾ ਇਹ ਦੂਜਾ ਮਾਮਲਾ ਹੈ। ਪਹਿਲਾਂ 18 ਫਰਵਰੀ ਨੂੰ ਹਸਪਤਾਲ ਸਟਾਫ ਦੀ ਲਾਪਰਵਾਹੀ ਕਾਰਨ ਸਿਵਲ ਹਸਪਤਾਲ ਪਾਰਕ ਵਿਚ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ।