ਜਗਰਾਓਂ:- ਹਮੇਸ਼ਾ ਭ੍ਰਿਸ਼ਟਾਚਾਰ ਕਾਰਨ ਸੁਰਖੀਆਂ ਵਿਚ ਰਹਿਣ ਵਾਲੀ ਨਗਰ ਕੌਂਸਲ ਵਿਚ ਅੱਜ ਪੁਲਿਸ ਵਿਜੀਲੈਂਸ ਲੁਧਿਆਣਾ ਰਿਜਨ ਦੀ ਟੀਮ ਵਲੋਂ ਦਬਿਸ਼ ਦਿੱਤੀ ਗਈ। ਸੂਤਰਾਂ ਅਨੁਸਾਰ ਇਹ ਦਾਬਿਸ਼ ਇਕ ਨੰਦ ਕਿਸ਼ੋਰ (ਗੋਪੀ ) ਵਲੋਂ ਕੀਤੀ ਗਈ ਸ਼ਿਕਾਇਤ ‘ਤੇ ਦਿਤੀ ਗਈ। ਅੱਜ ਤਕਰੀਬਨ ਸਾਰਾ ਦਿਨ ਹੀ ਪੁਲਿਸ ਦੀ ਟੀਮ ਨਗਰ ਕੌਂਸਲ ਵਿਚ ਰਿਕਾਰਡ ਵੇਖਣ ਵਿਚ ਰੁਝੀ ਰਹੀ ਅਤੇ ਨਗਰ ਕੌਂਸਲ  ਅਧਿਕਾਰੀਆਂ ਵਿਚ ਭਾਜੜ ਵੇਖਣ ਨੂੰ ਮਿਲੀ। ਸੂਤਰਾਂ ਅਨੁਸਾਰ ਡੀਐਸਪੀ ਵਿਜੀਲੈਂਸ ਵਲੋਂ ਸ਼ਿਕਾਇਤਾਂ ਦੇ ਅਧਾਰ ‘ਤੇ ਮੌਕਾ ਵੀ ਵੇਖਿਆ ਗਿਆ।  

ਏਐਸਆਈ ਵਿਜੀਲੈਂਸ ਪਰਮਜੀਤ ਸਿੰਘ ਨੇ ਦਸਿਆ ਕਿ ਨਗਰ ਕੌਂਸਲ ਜਗਰਾਓਂ ਦੀਆਂ  ਅਣਗਿਣਤ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਾਰਨ ਵਿਭਾਗ ਵਲੋਂ ਡੀਐਸਪੀ ਜਸਵਿੰਦਰ ਸਿੰਘ ਦੀ ਨਿਗਰਾਨੀ ਚ ਇਹ ਦਬਿਸ਼ ਦਿਤੀ ਗਈ। ਪੁਲਿਸ ਟੀਮ ਵਲੋਂ ਨਗਰ ਕੌਂਸਲ ਅਧਿਕਾਰੀਆਂ ਤੋਂ ਸਾਰਾ ਰਿਕਾਰਡ ਮੰਗਿਆ ਗਿਆ ਅਤੇ ਏਐਸਆਈ ਪਰਮਜੀਤ ਅਨੁਸਾਰ ਸਾਨੂੰ  ਰਿਕਾਰਡ ਕਾਗਜ ਅਧਿਕਾਰੀਆਂ ਨੇ ਦੇ ਦਿੱਤੇ ਅਤੇ ਬਾਕੀ ਟਾਲਮਟੋਲ ਕਰਦੇ ਰਹੇ ਪਰ ਅਸੀਂ ਜਿਹੜਾ ਰਿਕਾਰਡ ਸਾਨੂੰ ਲੋੜੀਂਦਾ ਹੈ ਉਸਦੀ ਲਿਸਟ ਬਣਾਕੇ ਅਧਿਕਾਰੀਆਂ ਨੂੰ ਦੇ ਦਿਤੀ ਗਈ ਹੈ ਅਤੇ ਇਕ ਹਫਤੇ ਵਿਚ ਰਿਕਾਰਡ ਪੇਸ਼ ਕਰਨ  ਲਈ ਕਿਹਾ ਗਿਆ ਹੈ।  ਜੇਕਰ ਅਧਿਕਾਰੀ ਰਿਕਾਰਡ ਪੇਸ਼ ਨਹੀਂ ਕਰਦੇ ਤਾਂ  ਇੰਨਾ ਖਿਲਾਫ ਕਾਰਵਾਈ ਕੀਤੀ ਜਾਵੇਗੀ। 

Leave a Reply

Your email address will not be published. Required fields are marked *