ਨਵੀਂ ਦਿੱਲੀ: ਸੀਬੀਐਸਈ ਨੇ 10ਵੀਂ ਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ ਦੀ ਡੇਟਸ਼ੀਟ ‘ਚ ਬਦਲਾਅ ਕੀਤੇ ਹਨ। ਬੋਰਡ ਨੇ ਨਵੀਆਂ ਤਾਰੀਖਾਂ ਦੀ ਜਾਣਕਾਰੀ ਆਪਣੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਹੈ। ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ 4 ਮਈ ਤੋਂ ਇੱਕ ਜੂਨ ਦੇ ਵਿੱਚ ਕਰਵਾਈ ਜਾਵੇਗੀ।
ਨਵੀਂ ਡੇਟਸ਼ੀਟ ‘ਚ ਕਈ ਬਦਲਾਅ ਕੀਤੇ ਹਨ। 12ਵੀਂ ਦੇ ਫਿਜ਼ਿਕਸ ਤੇ ਅਪਲਾਇਡ ਫਿਜ਼ਿਕਸ ਜਿਹੇ ਐਗਜ਼ਾਮ ਜੋ ਪਹਿਲੇ 13 ਮਈ ਨੂੰ ਹੋਣੇ ਸਨ, ਹੁਣ ਉਹ 8 ਜੂਨ ਨੂੰ ਹੋਣਗੇ। 10ਵੀਂ ਦੇ ਵੀ ਕਈ ਵਿਸ਼ਿਆਂ ਦੇ ਇਮਤਿਹਾਨਾਂ ‘ਚ ਬਦਲਾਅ ਹੋਇਆ ਹੈ। 10ਵੀਂ ਦੀ ਗਣਿਤ ਦੀ ਪ੍ਰੀਖਿਆ ਜੋ ਪਹਿਲਾਂ 21 ਮਈ ਨੂੰ ਹੋਣੀ ਸੀ, ਹੁਣ ਉਸ ਨੂੰ ਅੱਗੇ ਵਧਾ ਕੇ 2 ਜੂਨ ਕਰ ਦਿੱਤਾ ਗਿਆ ਹੈ।
ਨਵੀਂ ਡੇਟਸ਼ੀਟ ਮੁਤਾਬਕ 12ਵੀਂ ਗਣਿਤ ਦਾ ਐਗਜ਼ਾਮ ਜੋ ਪਹਿਲਾਂ 1 ਜੂਨ ਨੂੰ ਹੋਣੀ ਸੀ ਹੁਣ ਉਹ 31 ਮਈ ਨੂੰ ਹੋਵੇਗੀ। 10ਵੀਂ ਦੇ ਵਿਦਿਆਰਥੀ ਹੁਣ 21 ਮਈ ਨੂੰ ਵਿਗਿਆਨ ਦਾ ਇਮਤਿਹਾਨ ਦੇਣਗੇ। ਜਦਕਿ ਪਹਿਲਾਂ ਇਸ ਦਿਨ ਗਣਿਤ ਦਾ ਇਮਤਿਹਾਨ ਹੋਣਾ ਸੀ। ਹੁਣ ਗਣਿਤ ਦਾ ਇਮਤਿਹਾਨ 2 ਜੂਨ ਨੂੰ ਹੋਵੇਗਾ।
ਇਸ ਵਾਰ ਬੋਰਡ ਦੇ ਇਮਤਿਹਾਨ 4 ਮਈ ਤੋਂ ਸ਼ੁਰੂ ਹੋਣਗੇ ਤੇ 7 ਜੂਨ ਨੂੰ 10ਵੀਂ ਦੇ ਇਮਤਿਹਾਾਨ ਖਤਮ ਹੋਣਗੇ। ਜਦਕਿ 12ਵੀਂ ਦੇ ਇਮਤਿਹਾਨ 14 ਜੂਨ ਨੂੰ ਖਤਮ ਹੋਣਗੇ। ਜਦਕਿ ਪਹਿਲਾਂ 12ਵੀਂ ਦੀ ਪ੍ਰੀਖਿਆ 11 ਜੂਨ ਨੂੰ ਖਤਮ ਹੋਣ ਵਾਲੀ ਸੀ।