ਜ਼ੀਰਾ ( ਸਤੀਸ਼ ਵਿੱਜ ):- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਜ਼ੀਰਾ ਵਿਖੇ ਹਲਕੇ ਦੀ ਸ਼ਹਿਰੀ ਇਕਾਈ ਦਾ ਗਠਨ ਕੀਤਾ ਗਿਆ ਇਸ ਮੌਕੇ ਅਸ਼ੋਕ ਕਤੂਰਿਆਂ ਨੂੰ ਸ਼ਹਿਰੀ ਪ੍ਰਧਾਨ ਚੁਣਿਆ ਗਿਆ ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਰਣਬੀਰ ਸਿੰਘ ਰਾਣਾ ਨੇ ਅਸ਼ੋਕ ਕਥੂਰੀਆ ਦੇ ਗਲ ਵਿੱਚ ਸਿਰੋਪਾ ਪਾ ਕੇ ਉਨ੍ਹਾਂ ਨੂੰ ਜਥੇਬੰਦੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਿਹਾ ।


ਇਸ ਮੌਕੇ ਨਵੇਂ ਬਣੇ ਸ਼ਹਿਰੀ ਪ੍ਰਧਾਨ ਅਸ਼ੋਕ ਕਥੂਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਕਿਉਂਕਿ ਉਹ ਹਮੇਸ਼ਾਂ ਹੀ ਸਮਾਜ ਭਲਾਈ ਦੇ ਕੰਮਾਂ ਤੋਂ ਇਲਾਵਾ ਗਰੀਬ ਵਰਗ ਜਿਸਦੇ ਨਾਲ ਧੱਕਾ ਹੋ ਰਿਹਾ ਹੋਵੇ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੇ ਰਹੇ ਹਨ ।

Leave a Reply

Your email address will not be published. Required fields are marked *