ਮਾਨਸਾ, ( ਜਸਵੀਰ ਔਲਖ ) :- ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਅੱਜ ਮਾਨਸਾ ਜਿਲ੍ਹੇ ਦੇ ਲੋਕਾਂ ਨੂੰ ਕਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਮਾਸਕ ਪਹਿਣਨ ਦੀ ਅਪੀਲ ਅਤੇ ਅਜਿਹਾਾ ਨਾਂ ਕਰਨ ਦੀ ਸੂਰਤ ’ਚ ਚਲਾਨ ਕਰਨ ਦੀ ਚਿਤਾਵਨੀ ਦਿੱਤੀ ਹੈ। ਐਸ ਐਸ ਪੀ ਨੇ ਆਖਿਆ ਕਿ ਪਹਿਲਾਂ ਦੀ ਤਰਾਂ ਹੀ ਹੱਥਾਂ ਨੂੰ ਸਾਬਨ ਜਾਂ ਹੈਂਡ-ਸੈਨੀਟਾਈਜ਼ਰ ਨਾਲ ਵਾਰ ਵਾਰ ਸਾਫ ਕੀਤਾ ਜਾਵੇ, ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਨੱਕ ਤੇਮੂੰਹ ’ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਐਸ.ਐਸ.ਪੀ. ਮਾਨਸਾ ਨੇ ਕਿਹਾ ਕਿ ਇਸ ਮਹਾਂਮਾਰੀ ਤੋ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵਚਨਬੱਧ ਹੈ। ਜੇਕਰ ਕੋਈ ਵਿਅਕਤੀ ਬਿਨਾ ਮਾਸਕ ਘੁੰਮਦਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਅੰਦਰ ਮਾਨਸਾ ਪੁਲਿਸ ਵੱਲੋਸਖਤ ਰਵੱਈਆ ਅਖਤਿਆਰ ਕਰਦੇ ਹੋਏ ਚਲਾਨ ਕੱਟੇ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਤੋ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਸਬੰਧੀ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਅੱਗੇ ਹੋ ਕੇ ਪ੍ਰਸ਼ਾਸ਼ਨ ਦਾ ਸਾਥ ਦੇਈਏ, ਝੂਠੀਆਂ ਅਫਵਾਹਾਂ ਤੋ ਬਚੀਏ, ਮਾਸਕ ਪਹਿਨ ਕੇ ਰੱਖੀਏ, ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਦੇ ਹੋੋਏ ਚੰਗੇ ਨਾਗਰਿਕ ਬਣੀਏ।