ਨਵੀਂ ਦਿੱਲੀ— ਦੇਸ਼ ’ਚ ਕਿਡਨੀ ਫੇਲ੍ਹ ਹੋਣ ਦੀਆਂ ਸਮੱਸਿਆਵਾਂ ਦੁੱਗਣੀ ਰਫ਼ਤਾਰ ਨਾਲ ਵਧ ਰਹੀਆਂ ਹਨ। ਇੰਨਾ ਹੀ ਨਹੀਂ ਕਿਡਨੀ ਡਾਇਲਸਿਸ ਲਈ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ’ਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ। ਹੁਣ ਦਿੱਲੀ ਵਿਚ ਦੇਸ਼ ਦਾ ਪਹਿਲਾ ਹਾਈਟੈੱਕ ਸਹੂਲਤਾਂ ਨਾਲ ਲੈੱਸ ਕਿਡਨੀ ਡਾਇਲਸਿਸ ਹਸਪਤਾਲ ਖੋਲ੍ਹਿਆ ਗਿਆ ਹੈ, ਜਿਸ ’ਚ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਦਰਅਸਲ ਇਹ ਹਸਪਤਾਲ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰੇ ਦੇ ਇਕ ਹਿੱਸੇ ਵਿਚ ਖੋਲ੍ਹਿਆ ਗਿਆ ਹੈ। ਇਸ ਹਸਪਤਾਲ ਦਾ ਨਾਂ ਗੁਰੂ ਹਰੀਕਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹੈ, ਜਿਸ ਦਾ ਉਦਘਾਟਨ ਅੱਜ ਹੋਇਆ ਹੈ। 

New Delhi, Mar 06 (ANI): 104 yrs old Octogenarian successfully vaccinated for COVID-19 without any adverse effects at Sir Ganga Ram Hospital, in New Delhi on Saturday. (ANI Photo)

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ’ਚ ਕੋਈ ਬਿਲਿੰਗ ਕਾਊਂਟਰ ਨਹੀਂ ਹੋਵੇਗਾ। ਦੇਸ਼ ਦੇ ਤਕਨੀਕੀ ਰੂਪ ਨਾਲ ਅਤਿ-ਆਧੁਨਿਕ ਕਿਡਨੀ ਡਾਇਲਸਿਸ ਹਸਪਤਾਲ ’ਚ ਸਿਹਤ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਨਾਲ ਹੀ ਗੁਰੂ ਕਾ ਲੰਗਰ ਦੀ ਸੇਵਾ ਵੀ। ਮਨੁੱਖਤਾ ਦੀ ਸੇਵਾ ’ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਕ ਹੋਰ ਕਦਮ ਹੈ। ਸਿਰਫ਼ ਬੀਮਾਰ ਰੋਗੀਆਂ ਲਈ ਰਜਿਸਟ੍ਰੇਸ਼ਨ ਕਾਊਂਟਰ ਹੋਵੇਗਾ। ਮਰੀਜ਼ ਤੋਂ ਇਕ ਵੀ ਪੈਸਾ ਨਹੀਂ ਲਿਆ ਜਾਵੇਗਾ। 

ਸਿਰਸਾ ਨੇ ਦੱਸਿਆ ਕਿ ਇਸ ਹਸਪਤਾਲ ’ਚ ਮਰੀਜ਼ਾਂ ਲਈ 100 ਬੈੱਡ ਅਤੇ ਇਲੈਕਟ੍ਰਿਕ ਚੇਅਰ ਵੀ ਹਨ। ਡਾਇਲਸਿਸ ਦੌਰਾਨ ਜੇਕਰ ਕੋਈ ਮਰੀਜ਼ ਬੈੱਡ ’ਤੇ ਪਰੇਸ਼ਾਨੀ ਮਹਿਸੂਸ ਕਰਦਾ ਹੈ ਤਾਂ ਉਹ ਚੇਅਰ ’ਤੇ ਵੀ ਬੈਠ ਸਕਦਾ ਹੈ। ਇੱਥੇ ਲਾਈਆਂ ਗਈਆਂ ਮਸ਼ੀਨਾਂ ਆਧੁਨਿਕ ਹੋਣ ਦੇ ਨਾਲ ਹੀ ਨਵੀਨਤਮ ਤਕਨਾਲੋਜੀ ਨਾਲ ਲੈੱਸ ਹਨ। ਸਿਰਸਾ ਨੇ ਅੱਗੇ ਦੱਸਿਆ ਕਿ ਇਸ ਹਸਪਤਾਲ ’ਚ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆ ਕੇ ਮਰੀਜ਼ ਡਾਇਲਸਿਸ ਕਰਵਾ ਸਕਣਗੇ। ਇਕ ਦਿਨ ’ਚ ਕਰੀਬ 500 ਮਰੀਜ਼ਾਂ ਦੇ ਕਿਡਨੀ ਡਾਇਲਸਿਸ ਦੀ ਸਹੂਲਤ ਹੋਵੇਗੀ। ਇਕ ਮਰੀਜ਼ ਦਾ ਡਾਇਲਸਿਸ ਕਰੀਬ 3-4 ਘੰਟੇ ਚੱਲਦਾ ਹੈ, ਅਜਿਹੇ ਵਿਚ 100 ਬੈੱਡਾਂ ’ਤੇ ਵਾਰੀ-ਵਾਰੀ ਲੋਕ ਇਲਾਜ ਕਰਵਾ ਸਕਣਗੇ।

Leave a Reply

Your email address will not be published. Required fields are marked *