ਰਾਮਪੁਰਾ ਫੂਲ – ਰਾਮਪੁਰਾ ਫੂਲ ਤੋਂ ਪਟਿਆਲਾ ਚੰਡੀਗੜ੍ਹ ਜਾਣ ਆਉਣ ਵਾਲੇ ਯਾਤਰੀਆਂ ਲਈ ਖ਼ੁਸ਼ਖਬਰੀ ਹੈ। Orbit aviation private limited ਨੇ ਯਾਤਰੀਆਂ ਦੀ ਸਹੂਲਤ ਅਤੇ ਵੱਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਆਨ-ਲਾਇਨ ਟਿਕਟ ਬੁਕਿੰਗ ਸੇਵਾ ਦੀ ਸੁਰੂਆਤ ਕੀਤੀ ਹੈ। ਹੁਣ ਯਾਤਰੀ ਘਰ ਬੈਠੇ ਇਸ ਸੁਵਿਧਾ ਦਾ ਫਾਇਦਾ ਲੈ ਸਕਦੇ ਹਨ। ਦੱਸਣਯੋਗ ਹੈ ਕਿ ਪਹਿਲਾ ਯਾਤਰੀਆਂ ਨੂੰ ਆਨ-ਲਾਇਨ ਟਿਕਟ ਬੁਕਿੰਗ ਸੁਵਿਧਾ ਨਾ ਹੋਣ ਕਾਰਨ ਪਟਿਆਲਾ/ਚੰਡੀਗੜ੍ਹ ਜਾਣ ਲਈ ਬਠਿੰਡਾ ਤੋਂ ਸੀਟ ਬੁੱਕ ਕਰਵਾਉਣੀ ਪੈਦੀ ਸੀ ਜਿਸ ਕਾਰਨ ਯਾਤਰੀਆਂ ਨੂੰ ਵਧੇਰੇ ਕਿਰਾਇਆ ਖਰਚ ਕਰਨਾ ਪੈਦਾ ਸੀ। ਪਰ ਲਗਾਤਾਰ ਯਾਤਰੀਆਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਮਪੁਰਾ ਤੋਂ ਪਟਿਆਲਾ/ਚੰਡੀਗੜ੍ਹ ਜਾਣ ਲਈ ਵੈਲਵੋ ਬੱਸਾ ਦੀ ਬੁਕਿੰਗ ਸੁਰੂ ਹੋ ਗਈ ਹੈ, ਫਿਲਹਾਲ ਇਹ ਬੁਕਿੰਗ ਸਿਰਫ ਦੋ ਬੱਸਾਂ ਲਈ ਹੀ ਸੁਰੂ ਕੀਤੀ ਗਈ ਹੈ, ਬਾਕੀ ਬੱਸਾਂ ਦੀ ਬੁਕਿੰਗ ਵੀ ਬਹੁਤ ਜਲਦੀ ਸੁਰੂ ਹੋ ਜਾਵੇਗੀ। ਇਹ ਬੁਕਿੰਗ ਸੇਵਾ ਸੁਰੂ ਕਰਨ ਲਈ ਮੁਹਾਲੀ ਦਫਤਰ ‘ਚ ਬਤੌਰ ਅਧਿਕਾਰੀ ਤਾਇਨਾਤ ਤਰਲੋਚਣ ਸਿੰਘ ਤੋਂ ਇਲਾਵਾ Orbit aviation private limited Bathinda ਦੇ ਅਧਿਕਾਰੀਆਂ ਦਾ ਵਿਸ਼ੇਸ ਸਹਿਯੋਗ ਰਿਹਾ।