ਰਾਮਪੁਰਾ ਫੂਲ, (ਜਸਵੀਰ ਔਲਖ):- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀ.ਸੈ. ਵਿੱਦਿਆ ਮੰਦਰ ਵਿੱਚ ਸ਼ਿਸ਼ੂਵਾਟਿਕਾ ਦੀਆਂ ਐਲ.ਕੇ .ਜੀ,ਯੂ.ਕੇ.ਜੀ.ਅਤੇ ਫਸਟ ਕਲਾਸਾਂ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ ਗਏ।ਨਤੀਜਾ ਘੋਸ਼ਿਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਐਸ. ਕੇ. ਮਲਿਕ, ਵਾਈਸ ਪ੍ਰਿੰਸੀਪਲ ਊਸ਼ਾ ਗੋਇਲ, ਕੋਆਰਡੀਨੇਟਰਸ ਅਤੇ ਅਧਿਆਪਕਾਂ ਨੇ ਏ-ਪਲੱਸ ਗ੍ਰੇਡ ਪ੍ਰਾਪਤ ਕਰਨ ਵਾਲੇ ਅਤੇ ਬਾਕੀ ਸਾਰੇ ਵਿਦਿਆਰਥੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਕੋਵਿਡ-19 ਦੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਮਾਤਾ-ਪਿਤਾ ਨੂੰ ਅਲੱਗ ਅਲੱਗ-ਅਲੱਗ ਸਮੇਂ ਤੇ ਬੁਲਾਇਆ ਗਿਆ। ਏ-ਗ੍ਰੇਡ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਵੱਲੋਂ ਕਲਾਸ ਇੰਚਾਰਜ ਦਾ ਧੰਨਵਾਦ ਕੀਤਾ ਗਿਆ। ਕੁਝ ਬੱਚੇ ਅਤੇ ਮਾਤਾ ਪਿਤਾ ਨੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਨਵੇਂ ਸਾਲ ਵਿੱਚ ਸਮਰਪਣ ਭਾਵ ਨਾਲ “ਮੇਰਾ ਸਮਰਪਣ-ਗੁੱਲਕ” ਵੀ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਆਉਣ ਵਾਲੇ ਸਾਲ ਲਈ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਲਈ ਮੰਗਲ ਕਾਮਨਾ ਕੀਤੀ ਗਈ।