ਆਸਟਰੇਲੀਆ:- ਬੀਤੇ ਦਿਨ ਤੋਂ ਪੈ ਰਹੇ ਲਗਾਤਾਰ ਤੇਜ਼ ਮੀਂਹ ਕਾਰਨ ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ (ਸਿਡਨੀ) ਵਿੱਚ ਬਹੁਤ ਸਾਰੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ ਜਿਸ ਕਾਰਨ ਕਈ ਸੜਕਾਂ ਬੰਦ ਹੋ ਗਾਇਆ ਹਨ।
ਵਾਰਾਗੈਂਬਾਂ ਡੈਮ ਪੰਜ ਸਾਲਾਂ ਬਾਅਦ ਪੂਰਾ ਭਰਨ ਤੋਂ ਬਾਅਦ ਉਤੋਂ ਦੀ ਵਗਣ ਲੱਗ ਪਿਆ ਹੈ। ਮੌਸਮ ਵਿਗਿਆਨ ਵਿਭਾਗ (ਬੀ.ਓ.ਐਮ.) ਨੇ ਚਿਤਾਵਨੀ ਦਿੱਤੀ ਹੈ ਕਿ ਸਿਡਨੀ ਵਾਸੀ ਮੀਂਹ ਵਧਣ ਕਾਰਨ ਘਰ ਹੀ ਰਹਿਣ। ਸਿਡਨੀ ਦੇ ਪੱਛਮ ਵਿਚ ਚੈਸਟਰ ਹਿੱਲ ਵਿਚਲੇ ਮਕਾਨ ਪਹਿਲਾਂ ਹੀ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਐਨ.ਐਸ.ਡਬਲਯੂ. ਫਾਇਰ ਐਂਡ ਬਚਾਅ ਦਲ ਹਵਾ ਅਤੇ ਡਿੱਗੇ ਦਰੱਖਤਾਂ ਨਾਲ ਨੁਕਸਾਨੀਆਂ 30 ਤੋਂ ਵੱਧ ਸੰਪਤੀਆਂ ਦੀ ਮਦਦ ਕਰਨ ਵਿਚ ਜੁਟੇ ਹੋਏ ਹਨ ।
ਸਿਡਨੀ ਦੇ ਪੱਛਮ ਨੂੰ ਸਭ ਤੋਂ ਵੱਧ ਚਿੰਤਾ ਦਾ ਖੇਤਰ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਹੜ੍ਹ ਫਰਵਰੀ 2020 ਵਿੱਚ ਆਏ ਹੜ੍ਹਾਂ ਵਾਂਗ ਹੋ ਸਕਦੇ ਹਨ। ਐਨ.ਐਸ.ਡਬਲਯੂ. ਐਸ.ਈ.ਐਸ. ਨੇ ਇਨ੍ਹਾਂ ਇਲਾਕਿਆਂ ਵਿਚ ਨੀਵੇਂ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਉੱਚ ਪੱਧਰੀ ਜਗ੍ਹਾ ਉੱਤੇ ਜਾਣ ਨੂੰ ਕਿਹਾ ਹੈ।