ਪ੍ਰਦਸ਼ਨਕਾਰੀਆਂ ਦੀ ਭੀੜ ਨੇ ਕੀਤਾ ਥਾਣੇ ਤੇ ਹਮਲਾ
ਕਈ ਗੱਡੀਆਂ ਨੂੰ ਲਾਈ ਅੱਗ, ਇਮਾਰਤਾਂ ਦੀ ਕੀਤੀ ਭੰਨ-ਤੋੜ

ਇੰਗਲੈਂਡ:- ਇੰਗਲੈਂਡ ਦੁ ਸ਼ਹਿਰ ਬ੍ਰਿਸਟਲ ਐਤਵਾਰ ਸਾਮੀਂ ਸਾਂਤਮਈ ਪ੍ਰਦਸ਼ਨ ਤੋਂ ਬਆਦ ਅਚਾਨਿਕ ਹਿੰਸਾਂ ਭੜਕ ਗਈ। ਪ੍ਰਦਸ਼ਨਕਾਰੀ ਨੇ ਸਿਟੀ ਸੈਂਟਰ ਅਤੇ ਥਾਣੇ ਉੱਤੇ ਹਮਲਾ ਕਰ ਦਿੱਤਾ।ਇਸ ਹਮਲੇ ਕਾਰਨ ਦੋ ਪੁਲਿਸ ਅਧਿਕਾਰੀ ਗੰਭਰਿ ਰੂਪ ‘ਚ ਜਖਮੀਂ ਹੋ ਗਏ, ਜਦੋ ਕਿ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।ਕੋਰੋਨਾ ਨਿਯਮਾਂ ਦੀ ਉਲੰਘਣਾਂ ਕਰਦਿਆਂ ਹਜ਼ਾਰਾ ਦੀ ਗਿਣਤੀ ‘ਚ ਪ੍ਰਦਸ਼ਨਕਾਰੀ ਸੜਕਾਂ ਉੱਤੇ ਇਕੱਠੇ ਹੋਏ।ਪ੍ਰਦਸ਼ਨਕਾਰੀ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲ ਦਾ ਵਿਰੋਧ ਕਰ ਰਹੇ ਸਨ।ਇਸ ਬਿੱਲ ਰਾਹੀ ਪੁਲਿਸ ਨੂੰ ਸੜਕਾ ਉੱਤੇ ਹੋਣ ਵਾਲੇ ਵਿਰੋਧ ਪ੍ਰਦਸ਼ਨਾਂ ਤੇ ਪਬੰਧੀ ਲਗਾਉਣ ਲਈ ਨਵੇਂ ਅਧਿਕਾਰ ਦਿੱਤੇ ਗਏ ਨੇ।ਬਿੱਲ ਸੰਬੰਧੀ ਸੈਂਕੜੇ ਲੋਕ ਨੇਲਸਨ ਸਟ੍ਰੀਟ ‘ਤੇ ਇੱਕ ਪੁਲਸ ਸਟੇਸ਼ਨ ਵੱਲ ਮਾਰਚ ਕਰਨ ਤੋਂ ਪਹਿਲਾਂ, “ਕਿਲ ਦ ਬਿਲ” ਪ੍ਰਦਰਸ਼ਨ ਲਈ ਗ੍ਰੀਨ ਕਾਲਜ ਵਿਖੇ ਇਕੱਠੇ ਹੋਏ।ਪ੍ਰਦਰਸ਼ਨ ਦੌਰਾਨ ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਲੋਕ ਪੁਲਸ ਵੈਨਾਂ ਦੇ ਉੱਪਰ ਚੜ੍ਹੇ, ਪਟਾਕੇ ਸੁੱਟ ਰਹੇ ਸਨ ਅਤੇ ਸੜਕਾਂ ‘ਤੇ ਅੱਗ ਲਗਾਉਂਦੇ ਹੋਏ ਦਿਖਾਈ ਦਿੱਤੇ।ਪ੍ਰਦਰਸ਼ਨਕਾਰੀਆਂ ਨੇ ਥਾਣੇ ਦੀਆਂ ਖਿੜਕੀਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।

Leave a Reply

Your email address will not be published. Required fields are marked *