ਰਾਮਪੁਰਾ ਫੂਲ, (ਜਸਵੀਰ ਔਲਖ):- ਸਥਾਨਿਕ ਜੀ.ਟੀ.ਰੋਡ. ਨੇੜੇ ਮੈਸੀ ਟਰੈਕਟਰ ਨਜਦੀਕ ਸ਼ਹਿਰ ਦੇ ਲੋਕਾਂ ਦੀ ਸਿਹਤ ਪ੍ਰਤੀ ਗੰਭੀਰਤਾ ਵਿਖਾਉਦੇ ਹੋਏ ਮਨਵਰ ਫਿਟਨੈਂਸ ਓਪਨ ਜਿੰਮ ਖੋਲਿਆ ਗਿਆ, ਜਿਸ ਦਾ ਉਦਘਾਟਨ ਕਰਨ ਲਈ ਬਠਿੰਡਾ ਤੋਂ ਡੀ.ਐਸ.ਪੀ. ਅਤੁਲ ਸੋਨੀ ਵਿਸ਼ੇਸ ਤੌਰ ਤੇ ਪਹੁੰਚੇ।


ਜਾਣਕਾਰੀ ਦਿੰਦਿਆ ਅਤੁਲ ਸੋਨੀ ਨੇ ਦੱਸਿਆ ਕਿ ਇਸ ਓਪਨ ਜਿੰਮ ‘ਚ ਅਲੱਗ ਅਲੱਗ ਕਸਰਤ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ, ਜਿਨ੍ਹਾਂ ‘ਚ ਬਾਹਾਂ, ਲੱਤਾਂ, ਮੋਢਿਆਂ, ਗੋਡਿਆਂ, ਪੇਟ ਅਤੇ ਲੱਕ ਆਦਿ ਦੀਆਂ ਕਸਰਤਾਂ ਕਰਨ ਲਈ ਵੱਖ ਵੱਖ ਮਸ਼ੀਨਾਂ ਹਨ ਅਤੇ ਬੱਚਿਆਂ ਤੋਂ ਲੈ ਕੇ ਜਵਾਨ, ਬਜੁਰਗ, ਇਸਤਰੀ ਤੇ ਮਰਦ ਇੱਕੋ ਵੇਲੇ ਕਸਰਤ ਕਰ ਸਕਦੇ ਹਨ।


ਹੁਣ ਤੱਕ ਸ਼ੋਅ ਰੂਮ ਜਾਂ ਵੱਡੀਆਂ ਬਿਲਡਿੰਗਾਂ ‘ਚ ਲਗਦੇ ਜਿੰਮ ‘ਤੇ ਦੋ ਹਜਾਰ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਮਹੀਨਾ ਤੱਕ ਖਰਚਾ ਕਰ ਰਹੇ ਲੋਕਾਂ ਲਈ ਇਹ ਓਪਨ ਜਿੰਮ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਬਾਹਰ ਖੁੱਲੇ ਵਾਤਾਵਰਨ ‘ਚ ਲੱਗੇ ਇਸ ਜਿੰਮ ‘ਤੇ 24 ਘੰਟੇ ਦੀ ਸਹੂਲਤ ਹੈ । ਇਸ ਮੌਕੇ ਜਿੰਮ ਮਾਲਕ ਮਨਵਰ ਖਾਨ, ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *