ਹੁਸ਼ਿਆਰਪੁਰ – ਪੰਜਾਬ ਦੇ ਦੋਆਬਾ ਵਿਚ ਪੈਂਦੇ ਆਦਮਪੁਰ ਏਅਰਪੋਰਟ ਤੋਂ ਸਪਾਈਸ ਜੈੱਟ ਵੱਲੋਂ 28 ਮਾਰਚ ਤੋਂ ਰੋਜ਼ਾਨਾ 3 ਫਲਾਈਟਸ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਆਦਮਪੁਰ ਤੋਂ ਰੋਜ਼ਾਨਾ ਮਾਇਆਨਗਰੀ ਮੁੰਬਈ, ਗੁਲਾਬੀ ਸ਼ਹਿਰ ਜੈਪੁਰ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਫਲਾਈਟ ਉਪਲੱਬਧ ਹੋਵੇਗੀ। ਮੁੰਬਈ ਤੋਂ ਆਦਮਪੁਰ ਲਈ ਫਲਾਈਟ ਦੀ ਉਡਾਨ ਭਰਨ ਦਾ ਸਮਾਂ ਸਵੇਰੇ 5.55 ਦਾ ਹੋਵੇਗਾ ਅਤੇ ਆਦਮਪੁਰ ਵਿਚ ਲੈਂਡਿੰਗ ਸਵੇਰੇ 9. 20 ਮਿੰਟ ’ਤੇ ਹੋਵੇਗੀ।
ਕਰੀਬ 20 ਮਿੰਟ ਦੇ ਬਾਅਦ ਆਦਮਪੁਰ ਤੋਂ ਗੁਲਾਬੀ ਸ਼ਹਿਰ ਜੈਪੁਰ ਲਈ ਸਵੇਰੇ 9.40 ’ਤੇ ਆਦਮਪੁਰ ਤੋਂ ਫਲਾਈਟ ਉਡਾਨ ਭਰੇਗੀ ਅਤੇ 10.55 ’ਤੇ ਜਹਾਜ਼ ਜੈਪੁਰ ਏਅਰਪੋਰਟ ’ਤੇ ਲੈਂਡ ਕਰੇਗਾ। ਜੈਪੁਰ ਵਿਚ ਅੱਧੇ ਘੰਟੇ ਦੇ ਠਹਿਰਾਓ ਦੇ ਬਾਅਦ ਸਵੇਰੇ 11.25 ਮਿੰਟ ’ਤੇ ਫਲਾਈਟ ਜੈਪੁਰ ਤੋਂ ਆਦਮਪੁਰ ਲਈ ਉਡਾਨ ਭਰੇਗੀ ਅਤੇ 12.50 ਮਿੰਟ ’ਤੇ ਆਦਮਪੁਰ ਏਅਰਪੋਰਟ ’ਤੇ ਲੈਂਡ ਕਰੇਗੀ। ਆਦਮਪੁਰ ਵਿਚ ਕਰੀਬ 20 ਮਿੰਟ ਰੁਕਣ ਦੇ ਬਾਅਦ ਸਪਾਈਸਜੈੱਟ ਦੀ ਫਲਾਈਟ ਦੁਪਹਿਰ 1.10 ਮਿੰਟ ’ਤੇ ਮੁੰਬਈ ਲਈ ਰਵਾਨਾ ਹੋਵੇਗੀ ਅਤੇ ਸ਼ਾਮ 4. 35 ਮਿੰਟ ’ਤੇ ਫਲਾਈਟ ਦਾ ਮੁੰਬਈ ਵਿਚ ਲੈਂਡ ਕਰਨ ਦਾ ਸਮਾਂ ਦੱਸਿਆ ਜਾ ਰਿਹਾ ਹੈ।
ਦਿੱਲੀ-ਆਦਮਪੁਰ ਦੀ ਫਲਾਈਟ ਵਿਚ ਤਬਦੀਲੀ
ਦਿੱਲੀ-ਆਦਮਪੁਰ ਸੈਕਟਰ ਦੀ ਫਲਾਈਟ ਵਿਚ ਵੀ ਤਬਦੀਲੀ ਕੀਤੀ ਗਈ ਹੈ। ਹੁਣ ਦਿੱਲੀ ਵੱਲੋਂ ਫਲਾਈਟ 1.45 ਮਿੰਟ ’ਤੇ ਆਦਮਪੁਰ ਲਈ ਉਡਾਨ ਭਰੇਗੀ ਅਤੇ 3 ਵਜੇ ਆਦਮਪੁਰ ਏਅਰਪੋਰਟ ’ਤੇ ਲੈਂਡ ਕਰੇਗੀ। ਆਦਮਪੁਰ ਵਿਚ ਕਰੀਬ 20 ਮਿੰਟ ਰੁਕਣ ਦੇ ਬਾਅਦ ਫਲਾਈਟ 3.20 ਮਿੰਟ ’ਤੇ ਵਾਪਸ ਦਿੱਲੀ ਲਈ ਉਡਾਨ ਭਰੇਗੀ ਅਤੇ 4.35 ’ਤੇ ਦਿੱਲੀ ਏਅਰਪੋਰਟ ’ਤੇ ਲੈਂਡ ਕਰੇਗੀ। ਮੌਜੂਦਾ ਸਮੇਂ ਵਿਚ ਦਿੱਲੀ-ਆਦਮਪੁਰ ਸੈਕਟਰ ਦੀ ਫਲਾਈਟ 3.40 ਮਿੰਟ ’ਤੇ ਦਿੱਲੀ ਲਈ ਉਡਾਨ ਭਰਦੀ ਹੈ ਅਤੇ 4.45 ’ਤੇ ਆਦਮਪੁਰ ਵਿਚ ਲੈਂਡ ਕਰਦੀ ਹੈ। 5.05 ਮਿੰਟ ’ਤੇ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਉਡਾਨ ਭਰਦੀ ਹੈ ਅਤੇ 6.20 ਮਿੰਟ ’ਤੇ ਦਿੱਲੀ ਵਿਚ ਲੈਂਡ ਕਰਨ ਦਾ ਸਮਾਂ ਨਿਰਧਾਰਤ ਹੈ।