ਆਗਰਾ, 31 ਮਾਰਚ – ਉਤਰ ਪ੍ਰਦੇਸ਼ ਸਥਿਤ ਆਗਰਾ ਵਿਚ ਵਿਆਹੁਤਾ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣਾ ਆਇਆ ਹੈ। ਸਮੂਹਕ ਜਬਰ ਜਨਾਹ ਦੀ ਵਾਰਦਾਤ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਵਾਰਦਾਤ ਉਸ ਵਕਤ ਹੋਈ ਜਦੋਂ ਮਹਿਲਾ ਆਪਣੇ ਪਤੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੀ ਸੀ ਤਾਂ ਰਸਤੇ ਵਿਚ ਬੁਲੇਟ ਸਵਾਰ ਤਿੰਨ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਤੇ ਮਹਿਲਾ ਨੂੰ ਜੰਗਲ ਵੱਲ ਲਿਜਾ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਤੇ ਮਹਿਲਾ ਤੋਂ ਉਸ ਦੇ ਗਹਿਣੇ ਤੇ ਪੈਸੇ ਲੁੱਟ ਲਏ। ਉਕਤ ਦੋਸ਼ੀਆਂ ਨੇ ਮਹਿਲਾ ਨਾਲ ਕੀਤੇ ਸਮੂਹਿਕ ਜਬਰ ਜਨਾਹ ਦੀ ਵੀਡੀਓ ਵੀ ਬਣਾਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।