ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਐਤਵਾਰ ਨੂੰ ਵੈਕਸੀਨ ਦੀਆਂ ਚਾਰ ਲੱਖ ਖ਼ੁਰਾਕਾਂ ਪੰਜਾਬ ਪਹੁੰਚ ਗਈਆਂ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਾਰੇ ਕੇਂਦਰਾਂ ਵਿਚ ਵੈਕਸੀਨ ਜ਼ਰੂਰੀ ਮਾਤਰਾ ਵਿਚ ਉਪਲਬਧ ਹੈ। ਐਤਵਾਰ ਨੂੰ ਕੁਲ 69129 ਲੋਕਾਂ ਨੂੰ ਟੀਕਾ ਲਗਾਇਆ ਗਿਆ। ਇਨ੍ਹਾਂ ਵਿਚੋਂ 66585 ਨੂੰ ਪਹਿਲੀ ਅਤੇ 2544 ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ।ਸੂਬੇ ਵਿਚ 24 ਘੰਟੇ ਵਿਚ ਇਨਫੈਕਸ਼ਨ ਦੇ 3116 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3121 ਨੇ ਕੋਰੋਨਾ ਨੂੰ ਮਾਤ ਦਿੱਤੀ। ਐਤਵਾਰ ਨੂੰ 59 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ। ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 530, ਐੱਸਏਐੱਸ ਨਗਰ (ਮੋਹਾਲੀ) ਵਿਚ 423, ਅੰਮ੍ਰਿਤਸਰ ਵਿਚ 274, ਪਟਿਆਲਾ ਵਿਚ 260, ਬਠਿੰਡਾ ਵਿਚ 252, ਜਲੰਧਰ ਵਿਚ 226, ਹੁਸ਼ਿਆਰਪੁਰ ਤੇ ਰੋਪੜ ਵਿਚ 130-130, ਫ਼ਰੀਦਕੋਟ ਵਿਚ 120, ਗੁਰਦਾਸਪੁਰ ਵਿਚ 116 ਅਤੇ ਮਾਨਸਾ ਵਿਚ 103 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਅੰਮ੍ਰਿਤਸਰ ਵਿਚ ਸਭ ਤੋਂ ਜ਼ਿਆਦਾ ਨੌਂ, ਲੁਧਿਆਣਾ ਤੇ ਸੰਗਰੂਰ ਵਿਚ ਸੱਤ-ਸੱਤ, ਹੁਸ਼ਿਆਰਪੁਰ ਵਿਚ ਛੇ, ਜਲੰਧਰ ਵਿਚ ਪੰਜ, ਮੋਹਾਲੀ ਵਿਚ ਚਾਰ, ਪਟਿਆਲਾ, ਤਰਨਤਾਰਨ, ਬਠਿੰਡਾ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿਚ ਤਿੰਨ, ਤਿੰਨ, ਫ਼ਰੀਦਕੋਟ ਤੇ ਫ਼ਤਹਿਗੜ੍ਹ ਸਾਹਿਬ ਵਿਚ ਦੋ-ਦੋ ਅਤੇ ਫਾਜ਼ਿਲਕਾ ਤੇ ਕਪੂਰਥਲਾ ਵਿਚ ਇਕ-ਇਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ।

Leave a Reply

Your email address will not be published. Required fields are marked *