ਅੰਕਾਰਾ – ਚੀਨ ਦੀ ਕੋਰੋਨਾ ਵਾਇਰਸ ਵੈਕਸੀਨ ‘ਤੇ ਭਰੋਸਾ ਕਰਨਾ ਤੁਰਕੀ ਨੂੰ ਭਾਰੂ ਪੈਂਦਾ ਦਿੱਖ ਰਿਹਾ ਹੈ। ਪਿਛਲੇ 24 ਘੰਟੇ ਵਿਚ ਤੁਰਕੀ ਵਿਚ ਕੋਰੋਨਾ ਦੇ ਰਿਕਾਰਡ 59000 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਹੁਣ ਮੁਲਕ ਦੇ ਕਈ ਇਲਾਕਿਆਂ ਵਿਚ ਸਖਤ ਲਾਕਡਾਊਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਰੇਚਪ ਤਇਪ ਐਦਰੋਗਨ ਇਨੀਂ ਦਿਨੀਂ ਚੀਨ ਅਤੇ ਪਾਕਿਸਤਾਨ ਦੀ ਸਹਾਇਤਾ ਨਾਲ ਪੂਰੀ ਦੁਨੀਆ ਵਿਚ ਮੁਸਲਮਾਨਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਹੀ ਕਾਰਣ ਹੈ ਕਿ 50 ਫੀਸਦੀ ਤੋਂ ਵੱਧ ਪ੍ਰਭਾਵ ਦੇ ਬਾਵਜੂਦ ਉਨ੍ਹਾਂ ਨੇ ਚੀਨੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਸੀ।

PunjabKesari

ਤੁਰਕੀ ਨੇ ਚੀਨ ਤੋਂ 50 ਮਿਲੀਅਨ ਵੈਕਸੀਨ ਦੀਆਂ ਖੁਰਾਕਾਂ ਖਰੀਦੀਆਂ
ਤੁਰਕੀ ਨੇ ਪਿਛਲੇ ਸਾਲ ਦਸੰਬਰ ਦੀ ਸ਼ੁਰੂਆਤ ਵਿਚ ਚੀਨੀ ਦਵਾਈ ਕੰਪਨੀ ਸਿਨੋਵੈਕ ਤੋਂ ਕੋਰੋਨਾ ਵੈਕਸੀਨ ਦੀਆਂ 50 ਮਿਲੀਅਨ ਖੁਰਾਕਾਂ ਖਰੀਦਣ ਦਾ ਸਮਝੌਤਾ ਕੀਤਾ ਸੀ। ਇਹ ਕੰਪਨੀ ਕੋਰੋਨਾਵੇਕ ਨਾਂ ਤੋਂ ਵੈਕਸੀਨ ਬਣਾਉਂਦੀ ਹੈ। ਜਿਸ ਦਾ ਪ੍ਰਭਾਵ ਕਈ ਮੁਲਕਾਂ ਵਿਚ ਵੱਖਰਾ-ਵੱਖਰਾ ਹੈ। ਤੁਰਕੀ ਨੂੰ ਚੀਨ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਹਾਲ ਹੀ ਵਿਚ ਅਮਰੀਕੀ ਪਾਬੰਦੀਆਂ ਲੱਗਣ ਤੋਂ ਬਾਅਦ ਤੁਰਕੀ ਅਤੇ ਚੀਨ ਦੇ ਰਿਸ਼ਤੇ ਕਾਫੀ ਮਜ਼ਬੂਤ ਹੋਏ ਹਨ।

PunjabKesari

53 ਮੁਲਕਾਂ ‘ਚ ਲਾਈ ਜਾ ਰਹੀ ਚੀਨੀ ਵੈਕਸੀਨ
ਦੁਨੀਆ ਭਰ ਵਿਚ ਘਟੋ-ਘੱਟ 53 ਮੁਲਕਾਂ ਵਿਚ ਚੀਨ ਦੀ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ। ਇਨ੍ਹਾਂ ਵਿਚੋਂ ਕਈ ਦੱਖਣੀ ਅਮੀਕਾ, ਅਫਰੀਕਾ, ਦੱਖਣੀ-ਪੂਰਬੀ ਏਸ਼ੀਆ ਵਿਚ ਵਿਕਾਸਸ਼ੀਲ ਰਾਸ਼ਟਰ ਹਨ। ਦਰਅਸਲ ਚੀਨੀ ਕੋਰੋਨਾ ਵੈਕਸੀਨ ਸਸਤੀ ਅਤੇ ਸਟੋਰ ਕਰਨ ਵਿਚ ਆਸਾਨ ਹੈ। ਇਹ ਉਨ੍ਹਾਂ ਮੁਲਕਾਂ ਲਈ ਆਦਰਸ਼ ਵੈਕਸੀਨ ਹੈ, ਜਿਨ੍ਹਾਂ ਮਨਫੀ 20 ਡਿਗਰੀ ਤੋਂ ਘੱਟ ਤਾਪਮਾਨ ‘ਤੇ ਵੈਕਸੀਨ ਸੋਟਰ ਕਰਨ ਦੀ ਸੁਵਿਧਾ ਨਹੀਂ ਹੈ।

ਚੀਨ ਨੇ ਖੁਦ ਮੰਨਿਆ ਕਿ ਵੈਕਸੀਨ ਦਾ ਪ੍ਰਭਾਵ ਘੱਟ
ਚੀਨ ਦੇ ਸੀਨੀਅਰ ਸਿਹਤ ਅਧਿਕਾਰੀ ਨੇ ਖੁਦ ਹੀ ਮੰਨਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਕਾਫੀ ਘੱਟ ਹੈ। ‘ਨੀ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ’ ਦੇ ਡਾਇਰੈਕਟਰ ਗਾਓ ਫੂ ਨੇ 2 ਦਿਨ ਪਹਿਲਾਂ ਹੀ ਕਿਹਾ ਸੀ ਕਿ ਮੌਜੂਦਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਦਰ ਕਾਫੀ ਘੱਟ ਹੈ। ਇਸ ਨੂੰ ਵਧਾਉਣ ਲਈ ਚੀਨੀ ਵੈਕਸੀਨ ਨਿਰਮਾਤਾ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *