ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਵਾਇਰਸ ਨਾਲ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਲੱਖ ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਆ ਰਹੇ ਹਨ ਅਤੇ ਹਜ਼ਾਰਾਂ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਰਹੇ ਹਨ। ਇਸ ਵਿਚਕਾਰ ਪੀ.ਐੱਮ. ਮੋਦੀ ਅੱਜ ਰਾਤ ਨੂੰ 8 ਵਜੇ ਇਕ ਬੈਠਕ ਕਰਨ ਵਾਲੇ ਹਨ। ਇਸ ਵਿਚ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਉਹ ਚਰਚਾ ਕਰਨਗੇ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ 11 ਰਾਜਾਂ ਦੇ ਸਿਹਤ ਮੰਤਰੀਆਂ ਨਾਲ ਸਮੀਖਿਆ ਬੈਠਕ ਕੀਤੀ। 

ਦੱਸਿਆ ਜਾ ਰਿਹਾ ਹੈ ਕਿ ਪੀ.ਐੱਮ. ਮੋਦੀ ਕੋਰੋਨਾ ਵਾਇਰਸ ਅਤੇ ਵੈਕਸੀਨੇਸ਼ਨ ਨੂੰ ਲੈ ਕੇ ਰਾਤ ਨੂੰ 8 ਵਜੇ ਇਕ ਅਹਿਮ ਬੈਠਕ ਕਰਨਗੇ। ਇਸ ਦੌਰਾਨ ਪੀ.ਐੱਮ. ਮੋਦੀ ਮੰਤਰਾਲੇ ਦੇ ਅਫਸਰਾਂ ਦੇ ਨਾਲ ਵੀ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਸਿਹਤ, ਸਟੀਲ, ਸੜਕ ਆਵਾਜਾਈ ਮੰਤਰਾਲੇ ਸਮੇਤ ਕਈ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਹਾਲ ਹੀ ’ਚ ਬੈਠਕ ਕੀਤੀ ਸੀ। ਉਦੋਂ ਪੀ.ਐੱਮ. ਨੇ ਰਾਜ ਸਰਕਾਰਾਂ ਨਾਲ ਸਾਰੇ ਮੰਤਰਾਲਿਆਂ ਨਾਲ ਏਕਤਾ ਬਣਾਉਣ ’ਤੇ ਜ਼ੋਰ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਦੇਸ਼ ’ਚ ਰੋਜ਼ਾਨਾ ਕੋਰੋਨਾ ਦੇ ਰਿਪੋਰਟ ਕੀਤੇ ਜਾ ਰਹੇ ਅੰਕੜੇ ਹੋਰ ਜ਼ਿਆਦਾ ਡਰਾਉਣ ਵਾਲੇ ਹੁੰਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ’ਚ ਕੋਰਨਾ ਦੇ 2,34,692 ਨਵੇਂ ਮਾਮਲੇ ਸਾਹਮਣੇ ਆਏ ਅਤੇ 1341 ਲੋਕਾਂ ਦੀ ਮੌਤ ਹੋਈ। ਅਜਿਹੇ ’ਚ ਕੋਰੋਨਾ ਨਾਲ ਵਿਗੜਦੇ ਹਾਲਾਤ ਵਿਚਕਾਰ ਪੀ.ਐੱਮ. ਮੋਦੀ ਨੇ ਇਕ ਅਹਿਮ ਬੈਠਕ ਬੁਲਾਈ ਹੈ। 

Leave a Reply

Your email address will not be published. Required fields are marked *