ਚੰਡੀਗੜ੍ਹ : ਪੰਜਾਬ ’ਚ ਵੀਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਇਸ ਸਾਲ ਇਕ ਦਿਨ ’ਚ ਰਿਕਾਰਡ 4498 ਕੇਸ ਸਾਹਮਣੇ ਆਏ। 64 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਸੂਬੇ ’ਚ ਸਰਗਰਮ ਮਾਮਲਿਆਂ ਦੀ ਗਿਣਤੀ 32,499 ਹੋ ਗਈ ਹੈ। 401 ਮਰੀਜ਼ਾਂ ਨੂੰ ਆਕਸੀਜਨ ਅਤੇ 46 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। 24 ਘੰਟਿਆਂ ’ਚ 2615 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ, ਜਦਕਿ 87,851 ਲੋਕਾਂ ਨੂੰ ਟੀਕਾ ਲਾਇਆ ਗਿਆ।ਵੀਰਵਾਰ ਨੂੰ ਲੁਧਿਆਣਾ ’ਚ ਸਭ ਤੋਂ ਜ਼ਿਆਦਾ 835, ਐੱਸਏਐੱਸ ਨਗਰ (ਮੋਹਾਲੀ) 790, ਜਲੰਧਰ 449, ਪਟਿਆਲਾ 372, ਅੰਮ੍ਰਿਤਸਰ ’ਚ 357, ਹੁਸ਼ਿਆਰਪੁਰ ’ਚ 284, ਗੁਰਦਾਸਪੁਰ ’ਚ 238, ਬਠਿੰਡਾ ’ਚ 195, ਕਪੂਰਥਲਾ ’ਚ 149, ਫਾਜ਼ਿਲਕਾ ’ਚ 137 ਤੇ ਫਿਰੋਜ਼ਪੁਰ ’ਚ 109 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਉੱਥੇ ਮੋਹਾਲੀ ’ਚ 10, ਪਟਿਆਲਾ ’ਚ ਸੱਤ, ਅੰਮ੍ਰਿਤਸਰ, ਗੁਰਦਾਸਪੁਰ ਤੇ ਲੁਧਿਆਣਾ ’ਚ ਛੇ-ਛੇ, ਹੁਸ਼ਿਆਰਪੁਰ, ਬਠਿੰਡਾ, ਤਰਨਤਾਰਨ ਤੇ ਜਲੰਧਰ ’ਚ ਚਾਰ-ਚਾਰ, ਫਿਰੋਜ਼ਪੁਰ ’ਚ ਤਿੰਨ, ਕਪੂਰਥਲਾ, ਪਠਾਨਕੋਟ ਤੇ ਮੁਕਤਸਰ ’ਚ ਦੋ-ਦੋ ਤੇ ਬਰਨਾਲਾ, ਮਾਨਸਾ, ਰੂਪਨਗਰ ਤੇ ਸੰਗਰੂਰ ’ਚ ਇਕ-ਇਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ।