ਸ਼ਿਮਲਾ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਹਿਮਾਚਲ ਸਰਕਾਰ ਨੇ ਪਾਬੰਦੀਆਂ ਵਧਾ ਦਿੱਤੀਆਂ ਹਨ। ਹੁਣ ਵਿਆਹਾਂ ਸ਼ਾਦੀਆਂ ਤੇ ਹੋਰ ਸਮਾਜਿਕ-ਧਾਰਮਿਕ ਪ੍ਰੋਗਰਾਮਾਂ ਵਿੱਚ ਸਿਰਫ 50 ਲੋਕ ਹੀ ਸ਼ਾਮਲ ਹੋ ਸਕਣਗੇ। ਇਸ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਵਿੱਚ ਸਿਰਫ 50% ਸਟਾਫ ਨਾਲ ਪੰਜ ਦਿਨ ਹੀ ਕੰਮ ਹੋਵੇਗਾ।


ਨਵੇਂ ਨਿਯਮਾਂ ਮੁਤਾਬਕ ਬੱਸਾਂ ਵਿੱਚ ਵੀ ਸਿਰਫ 50% ਲੋਕ ਹੀ ਬੈਠਣਗੇ। ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਨਰਾਤਿਆਂ ਮਗਰੋਂ ਮੰਦਰ ਵੀ ਬੰਦ ਕਰ ਦਿੱਤੇ ਜਾਣਗੇ। 22 ਅਪਰੈਲ ਤੋਂ ਮੰਦਰ ਸਿਰਫ ਪੂਜਾ ਲਈ ਖੁੱਲ੍ਹਣਗੇ।

ਹਿਮਾਚਲ ਵਿੱਚ ਬੀਤੇ 24 ਘੰਟੇ ਦੌਰਾਨ 1700 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 13 ਲੋਕਾਂ ਦੀ ਮੌਤ ਹੋ ਗਈ। ਇਸ ਵਕਤ ਸੂਬੇ ਵਿੱਚ 10 ਹਜ਼ਾਰ ਐਕਟਿਵ ਕੋਰੋਨਾ ਕੇਸ ਹਨ। ਹੁਣ ਤੱਕ ਹਿਮਾਚਲ ਵਿੱਚ 1202 ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।

Leave a Reply

Your email address will not be published. Required fields are marked *