ਨਵੀਂ ਦਿੱਲੀ,21 ਅਪ੍ਰੈਲ (ਬਿਓਰੋ): ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਉਦਯੋਗਾਂ ਦੀ ਆਕਸੀਜਨ ਸਪਲਾਈ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਇਹ ਆਦੇਸ਼ ਮੈਕਸ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਆਕਸੀਜਨ ‘ਤੇ ਪਹਿਲਾ ਅਧਿਕਾਰ ਮਰੀਜ਼ਾਂ ਦਾ ਹੈ।
ਜਸਟਿਸ ਵਿਪਨ ਸਾਂਘੀ ਅਤੇ ਰੇਖਾ ਪੱਲੀ ਦੇ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਵੇ। ਅਜਿਹੀ ਸਥਿਤੀ ਵਿਚ ਸਰਕਾਰ ਇੰਨੀ ਲਾਪਰਵਾਹੀ ਕਿਵੇਂ ਹੋ ਸਕਦੀ ਹੈ? ਤੁਸੀਂ ਭੀਖ ਮੰਗੋ, ਉਧਾਰ ਲਓ ਜਾਂ ਚੋਰੀ ਕਰੋ, ਪਰ ਆਕਸੀਜਨ ਲਿਆਓ, ਅਸੀਂ ਮਰੀਜ਼ਾਂ ਨੂੰ ਮਰਦੇ ਨਹੀਂ ਵੇਖ ਸਕਦੇ।
ਦਿੱਲੀ ਹਾਈਕੋਰਟ ਦਾ ਆਕਸੀਜਨ ‘ਤੇ ਕੇਂਦਰ ਸਰਕਾਰ ਨੂੰ ਨਿਰਦੇਸ਼