ਨਵੀਂ ਦਿੱਲੀ-ਦਿੱਲੀ ‘ਚ ਆਕਸੀਜਨ ਦੀ ਕਮੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਦਿੱਲੀ ਸਰਕਾਰ ਕੇਂਦਰ ਸਰਕਾਰ ਨੂੰ ਲਗਾਤਾਰ ਦਿੱਲੀ ਲਈ ਆਕਸੀਜਨ ਦਾ ਕੋਟਾ ਵਧਾਉਣ ਦੀ ਮੰਗ ਕਰ ਰਹੀ ਹੈ। ਉਥੇ ਅੱਜ 6 ਪ੍ਰਾਈਵੇਟ ਹਸਪਤਾਲਾਂ ‘ਚ ਆਕਸੀਜਨ ਬਿਲਕੁਲ ਖਤਮ ਹੋ ਗਈ ਹੈ ਜਦਕਿ ਹੋਰ ਤਕਕਰੀਬ 15 ਹਸਪਤਾਲਾਂ ‘ਚ ਕੁਝ ਹੀ ਘੰਟਿਆਂ ਲਈ ਆਕਸੀਜਨ ਬਚੀ ਹੈ। ਦਿੱਲੀ ਦੇ ਜਿਨ੍ਹਾਂ ਹਸਪਤਾਲਾਂ ‘ਚ ਆਕਸੀਜਨ ਇਕਦਮ ਖਤਮ ਹੋ ਗਈ ਹੈ, ਉਨ੍ਹਾਂ ‘ਚ ਰਾਠੀ ਹਸਪਤਾਲ, ਸੰਤੋਮ ਹਸਪਤਾਲ, ਸਰੋਜ ਸੁਪਰਸਪੈਸ਼ਲਿਟੀ ਹਸਪਤਾਲ, ਸ਼ਾਂਤੀ ਮੁਕੁੰਦ ਹਸਪਤਾਲ, ਤੀਰਥ ਰਾਮ ਹਸਪਤਾਲ ਅਤੇ ਯੂ.ਕੇ. ਨਰਸਿੰਗ ਹੋਮ ਹਸਪਤਾਲ ਸ਼ਾਮਲ ਹੈ।
ਸਿਸੋਦੀਆ ਨੇ ਯੂ.ਪੀ. ਅਤੇ ਹਰਿਆਣਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਉਥੇ ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ‘ਚ ਆਕਸੀਜਨ ਸੰਕਟ ਲਈ ਵੀਰਵਾਰ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਜਧਾਨੀ ਦੇ ਕਈ ਹਸਪਤਾਲਾਂ ‘ਚ ਆਕਸੀਜਨ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ‘ਚ ਆਕਸੀਜਨ ਸੰਕਟ ਦਾ ਕਾਰਣ ਹਰਿਆਣਾ-ਯੂ.ਪੀ. ਵੱਲੋਂ ਆਕਸੀਜਨ ਲਈ ‘ਜੰਗਲ ਰਾਜ’ ਹੈ। ਉਨ੍ਹਾਂ ਦੀਆਂ ਸਰਕਾਰਾਂ ਅਧਿਕਾਰੀ ਅਤੇ ਪੁਲਸ ਆਪਣੇ ਆਕਸੀਜਨ ਪਲਾਂਟਾਂ ਤੋਂ ਦਿੱਲੀ ‘ਚ ਆਕਸੀਜਨ ਦੀ ਸਪਲਾਈ ਨਹੀਂ ਕਰਨ ਦੇ ਰਹੇ ਹਨ।