ਮੋਹਾਲੀ , 26 ਅਪ੍ਰੈਲ, 2021: ਸਰਕਾਰ ਦੇ ਕੋਰੋਨਾ ਹੁਕਮਾਂ ਦੀ ਉਲੰਘਣਾ ਕਰਕੇ ਮੋਹਾਲੀ ਜ਼ਿਲ੍ਹੇ ਚ ਬਨੂੜ ਨੇੜੇ ਟੰਗੋਰੀ ‘ਚ ਚੱਲ ਰਹੇ ਇੱਕ  ਬੋਰਡਿੰਗ ਸਕੂਲ ਤੇ ਛਾਪਾ ਮਾਰ ਕੇ ਮੋਹਾਲੀ ਦੇ ਅਫ਼ਸਰਾਂ ਨੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਕੇਸ ਡਰ ਕਰਾ ਦਿੱਤਾ ਹੈ ਅਤੇ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਹਨ . ਇਸ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਦਾ ਜਦੋਂ ਕੋਰੋਨਾ ਟੇਸਟ  ਕਰਾਇਆ ਗਿਆ ਤਾਂ ਇਸ ਵਿਚ 42 ਬੱਚੇ ਅਤੇ 3 ਸਟਾਫ਼ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ . ਇਸ ਵਿਚੋਂ 11 ਕੁੜੀਆਂ ਸ਼ਾਮਲ ਸਨ . ਸਕੂਲ ਦੇ ਖ਼ਿਲਾਫ਼ ਸੋਹਣ ਥਾਣੇ ਵਿਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਹੈ ।


ਮੋਹਾਲੀ ਐਸ ਡੀ ਐਮ ਦੇ  ਨਾਲ ਤਹਿਸੀਲਦਾਰ ਰਵਿੰਦਰ  ਬਾਂਸਲ , ਐਸ ਐਚ ਓ ਸੋਹਾਣਾ ਅਤੇ ਹੋਰ ਅਧਿਕਾਰੀਆਂ ਨੇ ਜਦੋਂ ਕਿਸੇ ਸ਼ਿਕਾਇਤ ਦੇ ਆਧਾਰ ਤੇ ਆਜ਼ਮ ਸ਼ਾਮੀ ਕੈਰੀਅਰ ਪੁਆਇੰਟ ਗੁਰੂਕੁਲ ਨਾਮੀ ਇਸ ਸਕੂਲ ਤੇ ਜਦੋਂ ਛਾਪਾ ਮਾਰਿਆ ਤਾਂ ਉਸ ਵੇਲੇ 197 ਬੱਚੇ ਹੋਸਟਲਾਂ ਵਿਚ ਅਤੇ 20 ਸਟਾਫ਼ ਮੈਂਬਰ ਮੌਜੂਦ ਸਨ .
ਇਨ੍ਹਾਂ ਵਿਚ ਕੋਈ ਵੀ ਬੱਚਾ ਮੋਹਾਲੀ ਜ਼ਿਲ੍ਹੇ ਦਾ ਨਹੀਂ  ਸਗੋਂ ਇਹ ਬੱਚੇ ਦੁਬਈ, ਗੁਜਰਾਤ , ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਆਏ ਹੋਏ ਸਨ .ਇਨ੍ਹਾਂ ਦੀ ਉਮਰ 7 ਸਾਲ ਤੋਂ ਲੈਕੇ 12 ਸਾਲ ਤੱਕ ਸੀ । 
ਲਗਭਗ 7 ਘੰਟੇ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਇਸ ਆਪ੍ਰੇਸ਼ਨ ਦੌਰਾਨ ਉੱਥੇ ਹੀ ਮੈਡੀਕਲ ਟੀਮਾਂ ਬੁਲਾ ਕੇ ਸਭ ਦੇ ਕੋਰੋਨਾ ਟੇਸਟ ਕਰਾਏ ਗਏ ।

ਡੀ  ਸੀ ਮੋਹਾਲੀ ਗਰੀਸ਼ ਦਿਆਲਨ ਅਨੁਸਾਰ ਪਾਏ ਗਏ ਬੱਚਿਆਂ ਨੂੰ ਕੁਆਰੰਟਾਈਨ ਸੈਂਟਰ ਭੇਜਿਆ ਜਾ ਰਿਹਾ ਹੈ ਜਦੋਂ ਕਿ ਬਾਕੀ ਨੂੰ ਆਪੋ ਆਪਣੇ ਘਰਾਂ ਨੂੰ ਭੇਜਿਆ ਜਾ ਰਿਹਾ ਹੈ ।

Leave a Reply

Your email address will not be published. Required fields are marked *