ਸ੍ਰੀ ਮੁਕਤਸਰ ਸਾਹਿਬ (ਬਿਓਰੋ): ਅਕਾਲੀ ਦਲ ਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆਂ ਦੇ ਨਵੇਂ ਬਣੇ ਪ੍ਰਧਾਨ ਰੌਬਿਨ ਬਰਾੜ ਆਪਣੇ ਸਮਰਥਕਾਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਆਸ਼ੀਰਵਾਦ ਲੈਣ ਪਹੁੰਚੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਦੀ ਤਰੱਕੀ ’ਚ ਨੌਜਵਾਨਾਂ ਦੀ ਬੇਹੱਦ ਅਹਿਮੀਅਤ ਹੈ। ਮੇਹਨਤੀ ਨੌਜਵਾਨਾਂ ਦੀ ਅਕਾਲੀ ਦਲ ਹਮੇਸ਼ਾ ਕਦਰ ਕਰਦਾ ਹੈ।

PunjabKesari

ਇਸੇ ਕਰਕੇ ਰੌਬਿਨ ਬਰਾੜ ਨੂੰ ਵਿਦਿਆਰਥੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੌਬਿਨ ਵੱਲੋਂ ਪਾਰਟੀ ਦੀ ਹਰ ਚੋਣ ਅਤੇ ਖਾਸਕਰ ਕਿਸਾਨ ਅੰਦੋਲਨ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਗਿਆ ਹੈ। ਰੌਬਿਨ ਸਾਡਾ ਪਰਿਵਾਰਕ ਮੈਂਬਰ ਹੈ ਤੇ ਮੇਰੇ ਨਾਲ ਇਸਦੀ ਭਰਾਵਾਂ ਵਾਲੀ ਸਾਂਝ ਹੈ। ਮੈਂ ਨਵੇਂ ਬਣੇ ਵਿੰਗ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਉਹ ਕੈਪਟਨ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਕੇ ਲੋਕ ਮੁੱਦਿਆਂ ’ਤੇ ਕੰਮ ਕਰਨ ਉੱਥੇ ਪੰਜਾਬ ਭਰ ’ਚ ਕਰੋਨਾ ਪੀੜਤਾਂ ਦੀ ਮਦਦ ਲਈ ਹਰ ਹੀਲਾ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਤੁਰੰਤ ਹੀ ਪੰਜਾਬ ਭਰ ’ਚ ਵਿਦਿਆਰਥੀ ਵਿੰਗ ਦੇ ਢਾਂਚੇ ਨੂੰ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਰੋਕਿਆ ਜਾ ਸਕੇ। 

PunjabKesari

ਇਸ ਦੌਰਾਨ ਰੌਬਿਨ ਬਰਾੜ (ਭਾਗਸਰ) ਨੇ ਮੀਡੀਆ ਨੂੰ ਦੱਸਿਆ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਵਿਦਿਆਰਥੀ ਵਰਗ ਦੇ ਹਰ ਮਸਲੇ ’ਤੇ ਉਹ ਸਰਕਾਰ ਸਾਹਮਣੇ ਆਵਾਜ਼ ਬੁਲੰਦ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਸੁਖਬੀਰ ਸਿੰਘ ਬਾਦਲ ਵਲੋਂ ਲਾਈ ਗਈ ਡਿਊਟੀ ’ਤੇ ਹਾਮੀ ਭਰਦਿਆਂ ਆਖਿਆ ਕਿ ਛੇਤੀ ਹੀ ਉਹ ਪੰਜਾਬ ਭਰ ’ਚ ਆਪਣੇ ਵਿੰਗ ਦਾ ਢਾਂਚਾ ਮਜਬੂਤ ਕਰਨਗੇ ਤੇ ਨਾਲ ਹੀ ਕੋਰੋਨਾ ਪੀੜਤ ਮਰੀਜਾਂ ਦੀ ਹਰ ਸੰਭਵ ਮਦਦ ਕਰਨ ਦਾ ਵੀ ਵਿਸ਼ੇਸ਼ ਪਲਾਨ ਤਿਆਰ ਕਰਨਗੇ। ਰੌਬਿਨ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਮੁੱਦੇ ’ਤੇ ਫੇਲ੍ਹ ਸਾਬਤ ਹੋਈ ਹੈ, ਜਿਸ ਖ਼ਿਲਾਫ਼ ਵਿਦਿਆਰਥੀ ਵਿੰਗ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰੇਗਾ ਅਤੇ ਗਰੀਬਾਂ, ਮਜਲੂਮਾਂ ਅਤੇ ਕਿਸਾਨਾਂ ਦੇ ਹੱਕ ’ਚ ਖੜੇਗਾ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਦਿਆਰਥੀ ਵਿੰਗ ਦੇ ਆਗੂਆਂ ਸਮੇਤ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਬਰਕੰਦੀ ਨੇ ਬਰਾੜ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਬਤੌਰ ਵਿਧਾਇਕ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *