ਵਾਸ਼ਿੰਗਟਨ/ਨਵੀਂ ਦਿੱਲੀ – ‘ਭਾਰਤ ਦੀ ਰੂਹ ਹਨੇਰੇ ਦੀ ਸਿਆਸਤ ਵਿਚ ਗੁਆਚ ਗਈ ਹੈ’, ‘ਭਾਰਤੀ ਵੋਟਰਾਂ ਨੇ ‘ਲੰਬਾ ਅਤੇ ਡਰਾਉਣਾ ਖੁਆਬ ਚੁਣਿਆ’ ਆਦਿ ਜਿਹੀਆਂ ਇਹ ਉਹ ਹੈੱਡਲਾਈਨਾਂ ਹਨ ਜਦ ਮੋਦੀ ਮਈ 2019 ਵਿਚ ਦੁਬਾਰਾ ਪ੍ਰਧਾਨ ਮੰਤਰੀ ਬਣੇ। ਦੁਨੀਆ ਦੇ ਟਾਪ ਮੀਡੀਆ ਹਾਊਸਸ ਨੇ ਨਰਿੰਦਰ ਮੋਦੀ ਦੀ ਜਿੱਤ ਨੂੰ ਕੁਝ ਇੰਝ ਬਿਆਨ ਕੀਤਾ। 2 ਸਾਲ ਬਾਅਦ ਭਾਵ ਮਈ 2021 ਵਿਚ ਵਿਦੇਸ਼ੀ ਮੀਡੀਆ ਦੀ ਤਲਖੀ ਹੋਰ ਵਧ ਗਈ ਹੈ। ਕੋਰੋਨਾ ਦੀ ਦੂਜੀ ਲਹਿਰ ਵਿਚ ਸਰਕਾਰ ਨਾਕਾਮ ਹੋਈ ਤਾਂ ਵਿਦੇਸ਼ੀ ਮੀਡੀਆ ਵੀ ਸੱਚਾਈ ਖੁੱਲ੍ਹ ਕੇ ਸਾਹਮਣੇ ਰੱਖ ਰਹੀ ਹੈ। ਹਾਲ ਹੀ ਦੀ ਉਦਾਹਰਣ ਫਰਾਂਸ ਦੀ ਅਖਬਾਰ ‘ਲੇ ਮੋਂਡੇ’ ਦੀ ਹੈ। ਆਓ ਜਾਣਦੇ ਹਾਂ ਕਿ ਇਸ ਅਖਬਰ ਨੇ ਭਾਰਤ ਦੀ ਕੇਂਦਰ ਸਰਕਾਰ ਸਬੰਧੀ ਕੀ-ਕੀ ਲਿਖਿਆ-

 ਹਰ ਰੋਜ਼ 3.5 ਲੱਖ ਨਵੇਂ ਕੋਰੋਨਾ ਮਰੀਜ਼ ਅਤੇ 2000 ਤੋਂ ਵਧ ਮੌਤਾਂ। ਇਹ ਸਥਿਤੀ ਖਤਰਨਾਕ ਵਾਇਰਸ ਕਾਰਣ ਹੈ ਪਰ ਇਸ ਪਿੱਛੇ ਪ੍ਰਧਾਨ ਮੰਤਰੀ ਦੇ ਘਮੰਡ, ਬੜਬੋਲੇਪਣ ਅਤੇ ਕਮਜ਼ੋਰ ਪਲਾਨਿੰਗ ਦਾ ਵੀ ਹੱਥ ਹੈ।

– ਦੁਨੀਆ ਭਰ ਵਿਚ ਵੈਕਸੀਨ ਐਕਸਪੋਰਟ ਕਰ ਕੇ ਖੱਟੀ ਵਾਹ-ਵਾਹ। ਤਿੰਨ ਮਹੀਨੇ ਬਾਅਦ ਖੁਦ ਭਾਰਤ ਵਿਚ ਖੌਫ ਦਾ ਮੰਜ਼ਰ ਦੇਖਣ ਨੂੰ ਮਿਲਿਆ।

 ਭਾਰਤ ਦੇ ਹਾਲਾਤ ਆਪੇ ਤੋਂ ਬਾਹਰ ਹੋ ਚੁੱਕੇ ਹਨ। ਅੰਤਰਰਾਸ਼ਟਰੀ ਪੱਧਰ ਦੀ ਮਦਦ ਦੀ ਜ਼ਰੂਰਤ ਹੈ। 2020 ਵਿਚ ਅਚਾਨਕ ਲਾਕਡਾਊਨ ਲੱਗਾ ਅਤੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰ ਛੱਡਣਾ ਪਿਆ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸਿਸਟਮ ਲਾਕ ਕਰ ਕੇ ਸਭ ਰੋਕਿਆ ਅਤੇ 2021 ਦੀ ਸ਼ੁਰੂਆਤ ਵਿਚ ਖੁੱਲ੍ਹਾ ਛੱਡ ਦਿੱਤਾ।

ਇਨ੍ਹਾਂ ਸਭ ਤੋਂ ਇਲਾਵਾ ਅੰਤਰਰਾਸ਼ਟਰੀ ਮੀਡੀਆ ਵਿਚ ਮੋਦੀ ਬਾਰੇ ‘ਦਿ ਵਾਸ਼ਿੰਗਟਨ ਪੋਸਟ’ ਨੇ ਲਿਖਿਆ ਕਿ ‘ਹਜ਼ਾਰਾਂ ਲੋਕ ਮੈਚ ਦੇਖਣ ਗਏ, ਕੁੰਭ ਵਿਚ ਲੱਖਾਂ ਦੀ ਭੀੜ, ਚੋਣਾਂ ਦੀਆਂ ਰੈਲੀਆਂ ਹੋਈਆਂ ਅਤੇ ਕੋਰੋਨਾ ਜਾਨਲੇਵਾ ਬਣਿਆ। ਉਥੇ ‘ਦਿ ਗਾਰਡੀਅਨ’ ਨੇ ਲਿਖਿਆ ਕਿ ‘ਡੋਨਾਲਡ ਟਰੰਪ ਦੇ ਵਾਂਗ ਮੋਦੀ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਚੋਣਾਂ ਲਈ ਰੈਲੀਆਂ ਕਰਦੇ ਰਹੇ। ‘ਟਾਈਮ’ ਨਾਂ ਦੀ ਮੈਗਜ਼ੀਨ ਨੇ ਮੋਦੀ ਬਾਰੇ ਲਿਖਿਆ ਕਿ ‘ਅਮੀਰਾਂ ਨੂੰ ਆਪਣੀ ਪਹੁੰਚ ਨਾਲ ਹਸਪਤਾਲ ਮਿਲੇ, ਪੀ. ਐੱਮ. ਮੋਦੀ ਦੀ ਨਾਕਾਮੀ ਨਾਲ ਕੋਰੋਨਾ ਘਾਤਕ ਹੋਇਆ। 

ਦੱਸ ਦਈਏ ਕਿ ਭਾਰਤ ਵਿਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਦਾ ਕਾਰਣ ਕੋਰੋਨਾ ਦੀ ਨਵੀਂ ਲਹਿਰ ਨੂੰ ਦੱਸਿਆ ਜਾ ਰਿਹਾ ਹੈ ਪਰ ਅੰਤਰਰਾਸ਼ਟਰੀ ਨੇ ਆਪਣੀਆਂ ਰਿਪੋਰਟਾਂ ਵਿਚ ਸਾਫ ਕਰ ਦਿੱਤਾ ਹੈ ਇਸ ਦੇ ਲਈ ਨਾ ਤਾਂ ਭਾਰਤ ਸਰਕਾਰ ਤਿਆਰ ਸੀ ਅਤੇ ਮੋਦੀ ਦੀਆਂ ਚੋਣ ਰੈਲੀਆਂ ਕੋਰੋਨਾ ਨੂੰ ਦੁਬਾਰਾ ਘਾਤਕ ਬਣਾਉਣ ਲਈ ਅਹਿਮ ਰੋਲ ਨਿਭਾਅ ਗਈਆਂ।

Leave a Reply

Your email address will not be published. Required fields are marked *