ਲੁਧਿਆਣਾ, 30 ਅਪ੍ਰੈਲ,2021: ਪੂਰੇ ਭਾਰਤ ਵਿੱਚ ਕਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਆਕਸੀਜਨ ਦੀ ਕਿੱਲਤ ਨਾਲ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਵੀ ਆਕਸੀਜਨ ਦੀ ਕਮੀ ਕਾਰਨ ਹੋਈ ਹੈ । ਪਰ ਯੂਨਾਇਟਿਡ ਸਿੱਖਸ ਵਲੋਂ ਪਹਿਲ ਕਦਮੀ ਕੀਤੀ ਗਈ ਹੈ ਕਿ ਲੋਕਾਂ ਦੀ ਸੇਵਾ ਲਈ ਵੱਖ-ਵੱਖ ਜਗ੍ਹਾ ਤੋਂ ਆਕਸੀਜਨ ਸਿਲੰਡਰ ਇਕੱਠੇ ਕਰਕੇ ਫਰੀ ਵਿੱਚ ਲੋਕਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ । ਦਿੱਲੀ ਤੋਂ ਆਏ ਯੂਨਾਇਟਡ ਸਿੱਖਸ ਦੇ ਡਾਇਰੈਕਟਰ ਜਸਮੀਤ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਿੱਲਤ ਹੋਣ ਕਾਰਨ ਖਾਲੀ ਸਿਲੰਡਰ ਵੀ ਨਹੀਂ ਮਿਲਦਾ ਹੈ। ਜਿਸ ਕਾਰਨ ਉਨ੍ਹਾਂ ਪੰਜਾਬ ਦੀ ਟੀਮ ਨੂੰ ਕਹਿ ਕੇ ਪੰਜਾਬ ਵਿੱਚੋਂ ਸਿਲੰਡਰਾਂ ਦਾ ਅਰੇਂਜਮੈਂਟ ਕਰਨ ਕਿਹਾ ਅਤੇ ਕੁਝ ਦਿਨ ਪਹਿਲਾਂ ਵੀ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਉਹ ਆਕਸੀਜਨ ਸਿਲੰਡਰ ਦਿੱਲੀ ਲੈ ਕੇ ਗਏ ਸਨ ਅਤੇ ਹੋਰ ਜਰੂਰਤ ਪੈਣ ਤੇ ਉਹਨਾਂ ਨੂੰ ਦੁਬਾਰਾ ਅੱਜ ਫਿਰ ਪੰਜਾਬ ਆਉਣਾ ਪਿਆ। ਜਿੱਥੇ ਉਹਨਾਂ ਨੂੰ ਲੁਧਿਆਣੇ ਤੋਂ ਇਕ ਫੈਕਟਰੀ ਮਾਲਕ ਦੁਆਰਾ ਖਾਲੀ ਸਿਲੰਡਰ ਦਿੱਤੇ ਗਏ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸਿਲੰਡਰਾਂ ਦਾ ਇਕ ਵੀ ਰੁਪਇਆ ਨਹੀਂ ਲਿਆ ਗਿਆ ਅਤੇ ਮਾਲਕ ਦੁਆਰਾ ਇਹ ਗੁਜ਼ਾਰਿਸ਼ ਕੀਤੀ ਗਈ ਕੇ ਵਰਤੋਂ ਵਿਚ ਆਉਣ ਤੋਂ ਬਾਅਦ ਖਾਲੀ ਸਿਲੰਡਰ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਜਾਣ।
ਜਿੱਥੇ ਯੂਨਾਇਟਿਡ ਸਿੱਖਸ ਦੇ ਡਾਇਰੈਕਟਰ ਦੁਆਰਾ ਫੈਕਟਰੀ ਮਾਲਕ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਦਿੱਲੀ ਵਿਚ ਇੱਕ ਡਰਾਈਵ ਚਲਾਈ ਜਾ ਰਹੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਫਰੀ ਸੇਵਾ ਲੈ ਸਕਦਾ ਹੈ ਅਤੇ ਬਹੁਤ ਜ਼ਿਆਦਾ ਲੋਕੀ ਉਨ੍ਹਾਂ ਨੂੰ ਉਮੀਦ ਨਾਲ ਫੋਨ ਕਰਦੇ ਹਨ ਪਰ ਉਹ ਕਈ ਵਾਰ ਖੁਦ ਨੂੰ ਅਸਮਰਥ ਸਮਝਦੇ ਹਨ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕੀ ਇਹ ਇਸ ਮਹਾਮਾਰੀ ਦੇ ਸਮੇਂ ਜੇਕਰ ਕੋਈ ਵਿਅਕਤੀ ਦੇ ਕੋਲ ਆਕਸੀਜਨ ਨਾਲ ਸਬੰਧਤ ਸਮਾਂਨ ਲੋਕਾਂ ਕੋਲੇ ਹੋਵੇ ਤਾਂ ਉਸ ਦੀ ਬਲੈਕ ਨਾ ਕੀਤੀ ਜਾਵੇ ਨਾ ਹੀ ਉਸ ਨੂੰ ਸਟੋਰ ਕੀਤਾ ਜਾਵੇ ਸਗੋਂ ਲੋਕਾਂ ਦੀ ਮੱਦਦ ਲਈ ਦਿੱਤਾ ਜਾਵੇ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਅਤੇ ਵਿਦੇਸ਼ ਤੋਂ ਵੀ ਮੰਗਵਾਏ ਗਏ ਹਨ ਆਕਸੀਜਨ ਕੰਨਸਨਟਰੇਟਰ ਜਲਦ ਭਾਰਤ ਪਹੁੰਚਣਗੇ ।
ਉਥੇ ਹੀ ਪੰਜਾਬ ਦੀ ਟੀਮ ਦੇ ਮੈਂਬਰਾਂ ਨੇ ਵੀ ਕਿਹਾ ਕੇ ਉਨ੍ਹਾਂ ਨੂੰ ਪਰਮਾਤਮਾ ਨੇ ਜਿਹੜੀ ਸੇਵਾ ਬਖ਼ਸ਼ੀ ਹੈ ਤਨ ਮਨ ਧੰਨ ਨਾਲ ਨਿਭਾਉਣਗੇ ਅਤੇ ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਿਲੰਡਰ ਦਿੱਲੀ ਭੇਜੇ ਗਏ ਸਨ ਅਤੇ ਅੱਜ ਫੇਰ ਜਦੋਂ ਉਨ੍ਹਾਂ ਨੂੰ ਫੋਨ ਆਇਆ ਕਿ ਸਿਲੰਡਰਾ ਦੀ ਜ਼ਰੂਰਤ ਹੈ ਤਾਂ ਇੰਤਜ਼ਾਮ ਕੀਤਾ ਗਿਆ ਹੈ ਅਤੇ ਉਹਨਾਂ ਨੇ ਵੀ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਵੀ ਸੇਵਾ ਦੀ ਜ਼ਰੂਰਤ ਹੈ ਤਾਂ ਉਹਨਾਂ ਦੀ ਟੀਮ ਆਪਣੀ ਸਮਰੱਥਾ ਤੋਂ ਵੱਧ ਕੇ ਸੇਵਾ ਕਰੇਗੀ ।