ਲੁਧਿਆਣਾ : Oxygen Crisis in Ludhiana ਪੰਜਾਬ ’ਚ ਕੋਰੋਨਾ ਸੰਕਟ ਦੇ ਨਾਲ ਹੀ ਹੁਣ ਆਕਸੀਜਨ ਦੀ ਦਿੱਕਤ ਹੋਣ ਲੱਗੀ ਹੈ। ਲੁਧਿਆਣਾ ਜ਼ਿਲ੍ਹੇ ’ਚ ਲਗਾਤਾਰ ਕੇਸ ਵਧਣ ਨਾਲ ਪ੍ਰਸ਼ਾਸਨ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਕਈ ਫੈਕਟਰੀ ਮਾਲਕਾਂ ਨੇ ਅਜੇ ਵੀ ਸਿਲੰਡਰ ਜਮ੍ਹਾਂ ਨਹੀਂ ਕਰਵਾਏ। ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਹੁਣ ਇਕ ਕਮੇਟੀ ਬਣਾਈ ਹੈ ਜੋ ਫੈਕਟਰੀ ਤੇ ਸੰਸਥਾਨਾਂ ’ਚ ਜਾ ਕੇ ਖ਼ਾਲੀ ਆਕਸੀਜਨ ਸਿਲੰਡਰ ਦੀ ਜਾਂਚ ਕਰੇਗੀ।
ਡੀਸੀ ਨੇ ਕਮੇਟੀ ਦੇ ਚੇਅਰਮੈਨ ਨੂੰ ਨਿਰਦੇਸ਼ ਦਿੱਤੇ ਕਿ ਜੇ ਕੋਈ ਸਿਲੰਡਰ ਤੋਂ ਮਨ੍ਹਾਂ ਕਰਦਾ ਹੈ ਤੇ ਜਾਂਚ ਲਈ ਫੈਕਟਰੀ ਜਾਂ ਸੰਸਥਾਨ ਨਹੀਂ ਖੋਲ੍ਹਦਾ ਤਾਂ ਤਾਲ਼ੇ ਤੋੜ ਕੇ ਜਾਂਚ ਕਰੋ ਤੇ ਮਾਲਕ ਖਿਲਾਫ਼ ਐੱਫਆਈਆਰ ਦਰਜ ਕਰੋ। ਜ਼ਰੂਰਤ ਮਹਿਸੂਸ ਹੋਵੇ ਤਾਂ ਪੁਲਿਸ ਕਮਿਸ਼ਨਰ ਨਾਲ ਸੰਪਰਕ ਕਰਕੇ ਪੁਲਿਸ ਵੀ ਬੁਲਾਓ। ਇਸ ਤੋਂ ਪਹਿਲਾਂ ਮਹਾਨਗਰ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਡੀਸੀ ਵਰਿੰਦਰ ਸ਼ਰਮਾ ਨੇ ਇਕ ਵੀਡੀਓ ਮੈਸੇਜ ’ਚ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ 50 ਫੀਸਦ ਬੈੱਡ ਵਧਾਉਣ ਦੀ ਤਿਆਰੀ ਕਰਨ ਨੂੰ ਕਿਹਾ ਸੀ।