ਸੁਲਤਾਨਪੁਰ ਲੋਧੀ,7 ਮਈ, 2021 – ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਕੋਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸੁਲਤਾਨਪੁਰ ਲੋਧੀ ਦੇ ਮਹੁੱਲਾ ਅਰੋੜਾ ਰਸਤਾ ਦੇ ਕੁੱਝ ਹਿੱਸੇ ਅਤੇ ਮਹੁੱਲਾ ਜੈਨੀਆ ਨੂੰ  ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ।ਇਹ ਦੋਵਾਂ ਮੁਹੱਲਿਆਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਡ ਕਰ  ਸੀਲ ਕਰ ਦਿੱਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਲਤਾਨਪੁਰ ਲੋਧੀ ਦੇ ਐਸਐਮਓ ਡਾ ਰਵਿੰਦਰਪਾਲ ਸ਼ੁੱਭ ਨੇ ਦੱਸਿਆ ਕਿ ਦੋਨਾਂ ਮੁਹੱਲਿਆ ਚ ਕੁੱਲ ਨੌੰ ਕੋਰੋਨਾ ਪੌਜਟਿਵ ਮਾਮਲੇ ਹਨ।
ਸਿਹਤ ਵਿਭਾਗ ਦੀ ਟੀਮ ਵੱਲੋਂ ਦੋਹਾਂ ਮੁਹੱਲਿਆ ਚ ਰਹਿੰਦੇ ਆਸ ਪਾਸ ਦੇ ਲੋਕਾਂ ਦੇ ਵੀ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। 

Leave a Reply

Your email address will not be published. Required fields are marked *