ਸ਼ਹਿਰ ਦੇ ਉੱਘੇ ਕਾਂਗਰਸੀ ਆਗੂਆਂ ਨੇ ਨਵ-ਨਿਯੁਕਤ ਕਾਰਜ ਸਾਧਕ ਅਫਸਰ ਦਾ ਕੀਤਾ ਸੁਆਗਤ
ਰਾਮਪੁਰਾ ਫੂਲ, (ਜਸਵੀਰ ਔਲਖ): ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਪ੍ਰਬੰਧਕੀ ਕਾਰਨਾਂ ਅਤੇ ਲੋਕ ਹਿੱਤ ਤਹਿਤ 15 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ ਤੇ ਅਡਜਸਟਮੈਂਟ ਕੀਤੀਆਂ ਗਈਆ ਹਨ।ਜਿਸ ਤਹਿਤ ਮਿਹਨਤੀ ਤੇ ਇਮਾਨਦਾਰ ਅਧਿਕਾਰੀ ਦੇ ਨਾਮ ਨਾਲ ਜਾਣੇ ਜਾਦੇ ਕਾਰਜ ਸਾਧਕ ਅਫਸਰ ਸੰਜੇ ਕੁਮਾਰ ਨੇ ਨਗਰ ਕੌਸਲ ਰਾਮਪੁਰਾ ਫੂਲ ਅਤੇ ਵਾਧੂ ਚਾਰਜ ਨਗਰ ਪੰਚਾਇਤ ਭਾਈ ਰੂਪਾ, ਕੋਠਾ ਗੁਰੂ ਅਤੇ ਭਗਤਾ ਭਾਈਕਾ ਦਾ ਅਹੁੱਦਾ ਸੰਭਾਲ ਲਿਆ ਹੈ।ਜਾਣਕਾਰੀ ਦਿੰਦਿਆ ਕਾਰਜ ਸਾਧਕ ਅਫਸਰ ਸੰਜੇ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਪ੍ਰਤੀ ਉਹ ਤਨਦੇਹੀ ਤੇ ਗੰਭੀਰਤਾ ਨਾਲ ਕੰਮ ਕਰਨਗੇ ਤੇ ਵਿਕਾਸ ਦੇ ਕੰਮ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਸਲ ਦਾ ਸਾਥ ਦਿਉ। ਨਗਰ ਕੌਸਲ ਦਾ ਸਮੂਹ ਸਟਾਫ ਸ਼ਹਿਰ ਵਾਸੀਆਂ ਲਈ ਹਮੇਸ਼ਾ ਹਾਜ਼ਰ ਹੈ।
ਇਸ ਮੌਕੇ ਸ਼ਹਿਰ ਦੇ ਉੱਘੇ ਕਾਂਗਰਸੀ ਆਗੂ ਅਤੇ ਸਮਾਜਸੇਵੀ ਰਕੇਸ਼ ਸਹਾਰਾ ਅਤੇ ਅਸੌਕ ਕੁਮਾਰ ਨੇ ਆਪਣੀ ਪੂਰੀ ਟੀਮ ਸਮੇਤ ਨਵ-ਨਿਯੁਕਤ ਕਾਰਜ ਸਾਧਕ ਅਫਸਰ ਨੂੰ ਵਧਾਈ ਦਿੰਦਿਆ ਉਨ੍ਹਾਂ ਕੋਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਪ੍ਰਤੀ ਸਹਿਯੋਗ ਦੀ ਮੰਗ ਕੀਤੀ। ਆਗੂਆਂ ਨੇ ਸ਼ਹਿਰ ਵਾਸੀਆਂ ਨੁੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੇ ਲਗਾਤਾਰ ਪੋਜਿਿਟਵ ਆ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਇੱਕ ਸ਼ਹਿਰੀ ਦਾ ਫਰਜ ਹੈ।ਉਹ ਉਮੀਦ ਕਰਦੇ ਹਨ ਕਿ ਰਾਮਪੁਰਾ ਫੂਲ ਸ਼ਹਿਰ ਦੇ ਨਿਵਾਸੀ ਇਸ ਔਖੀ ਘੜੀ ਵਿੱਚ ਪ੍ਰਸ਼ਾਸਨ ਦੇ ਹਮੇਸ਼ਾ ਨਾਲ ਹਨ ਤੇ ਸਰਕਾਰ ਦੀਆਂ ਗਾਈਡਲਾਇਨ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਭੂਰਾ, ਸ਼ਹਿਰ ਦੇ ਕਾਗਰਸੀ ਵਰਕਰ ਅਤੇ ਸਮੂਹ ਨਗਰ ਕੌਸਲ ਦਾ ਸਟਾਫ ਹਾਜ਼ਰ ਸਨ।