ਫਤਿਹਗੜ ਸਾਹਿਬ : ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਮੁਲਾਜ਼ਮਾਂ ਨਾਲ ਸਬੰਧਤ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਹੈੱਡ ਕਾਂਸਟੇਬਲ (Head Constable) ਵੱਲੋਂ ਸੜਕ ਦੇ ਖੜੀ ਅੰਡਿਆਂ ਦੀ ਰੇਹੜੀ ਚੋਂ 4 ਅੰਡੇ ਚੋਰੀ ਕੀਤੇ, ਜਿਸਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਜਿਵੇਂ ਹੀ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਹੈਡ ਕਾਂਸਟੇਬਲ ਨੂੰ ਥਾਣਾ ਮੁਖੀ ਅਮਨੀਤ ਕੌਂਡਲ (Amnit Kondal)  ਨੇ ਮੁਅੱਤਲ ਕਰ ਦਿੱਤਾ। ਇੱਥੇ ਹੀ ਬੱਸ ਨਹੀਂ, ਇਸ ਪੁਲਿਸ ਦੌਰੇ ਦੇ ਐਸ. ਪੀ. (SP) ਦੀ ਤਰਫੋਂ ਵਿਭਾਗੀ ਜਾਂਚ ਵੀ ਖੋਲ੍ਹ ਦਿੱਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ (Amnit Kondal) ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਹੈੱਡ ਕਾਂਸਟੇਬਲ ਫਤਹਿਗੜ੍ਹ ਸਾਹਿਬ ਦੇ ਤਹਿਸੀਲ ਦਫ਼ਤਰ ਵਿੱਚ ਬਤੌਰ ਗਾਰਡ ਤਾਇਨਾਤ ਸੀ। ਇਸ ਦੇ ਨਾਲ ਹੀ ਉਪਰੋਕਤ ਵੀਡੀਓ ਜੋਤੀ ਸਵਰੂਪ ਚੌਕ ਦੇ ਨੇੜੇ ਦੱਸੀ ਜਾ ਰਹੀ ਹੈ।

ਮਾਮਲਾ ਇਹ ਸੀ ਕਿ ਵੱਖ-ਵੱਖ ਦੁਕਾਨਾਂ ‘ਤੇ ਅੰਡਾ ਵੇਚਣ ਵਾਲਾ ਇਕ ਵਿਅਕਤੀ ਅੰਡਿਆਂ ਦੀ  ਟ੍ਰੇ  ਵੱਖ-ਵੱਖ ਦੁਕਾਨਾਂ ‘ਤੇ  ਦੇਣ ਗਿਆ ਸੀ, ਤਾਂ ਸੜਕ’ ਤੇ ਖੜੇ ਪੁਲਿਸ ਕਰਮਚਾਰੀ ਨੇ ਉਸ ਦੀ ਰੇਹੜੀ ਵਿਚੋਂ ਅੰਡਾ ਚੋਰੀ ਕਰਕੇ ਆਪਣੀ ਜੇਬ ‘ਚ ਪਾ ਲਏ । ਉਥੇ ਖੜੇ ਲੋਕਾਂ ਨੇ ਉਸਦੀ ਵੀਡੀਓ ਬਣਾ ਲਈ ਅਤੇ ਅੰਡੇ ਵੇਚਣ ਵਾਲੇ ਵਿਅਕਤੀ ਦੇ ਅਨੁਸਾਰ ਉਸ ਦੀ ਰੇਹੜੀ ਵਿਚੋਂ 4 ਅੰਡੇ ਗਾਇਬ ਸਨ।

Leave a Reply

Your email address will not be published. Required fields are marked *