ਜਲੰਧਰ : ਕੋਰੋਨਾ ਨੇ ਸ਼ਨਿਚਰਵਾਰ ਨੂੰ ਮੁੜ ਪੰਜਾਬ ‘ਚ 217 ਮਰੀਜ਼ਾਂ ਦੀ ਜਾਨ ਲੈ ਲਈ ਜਦੋਂਕਿ 6867 ਲੋਕ ਪਾਜ਼ੇਟਿਵ ਪਾਏ ਗਏ। ਹਾਲਾਂਕਿ 8125 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸੀ ਕੀਤੀ। ਇਸ ਤੋਂ ਪਹਿਲਾਂ 11 ਮਈ ਨੂੰ ਵੀ 217 ਮੌਤਾਂ ਹੋਈਆਂ ਸਨ। ਸ਼ਨਿਚਰਵਾਰ ਨੂੰ ਆਈਆਂ ਰਿਪੋਰਟਾਂ ਤੋਂ ਬਾਅਦ ਪੰਜਾਬ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 4,90,755 ਤਕ ਪੁੱਜ ਗਈ ਅਤੇ ਮੌਤਾਂ ਦਾ ਅੰਕੜਾ 11693 ਹੋ ਗਿਆ ਜਦੋਂਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,01,273 ਹੋ ਗਈ। ਸਿਹਤ ਵਿਭਾਗ ਮੁਤਾਬਕ ਸ਼ਨਿਚਰਵਾਰ ਨੂੰ ਵੱਖ-ਵੱਖ ਜ਼ਿਲਿ੍ਹਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਸੂਬੇ ‘ਚ 217 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸਭ ਤੋਂ ਵੱਧ 26 ਮੌਤਾਂ ਅੰਮਿ੍ਤਸਰ ਜ਼ਿਲ੍ਹੇ ‘ਚ ਹੋਈਆਂ। ਇਸ ਤੋਂ ਇਲਾਵਾ ਬਠਿੰਡੇ ‘ਚ 24, ਫਾਜ਼ਿਲਕਾ ‘ਚਂ 20, ਪਟਿਆਲੇ ‘ਚ 19, ਲੁਧਿਆਣੇ ‘ਚ 18, ਸੰਗਰੂਰ ‘ਚ 15, ਮੁਕਤਸਰ ‘ਚ 14, ਗੁਰਦਾਸਪੁਰ ‘ਚ 12, ਜਲੰਧਰ ‘ਚ 11, ਹੁਸ਼ਿਆਰਪੁਰ ‘ਚ 8, ਮੋਹਾਲੀ ਤੇ ਫਿਰੋਜ਼ਪੁਰ ‘ਚ 7-7, ਫ਼ਰੀਦਕੋਟ, ਕਪੂਰਥਲਾ ਤੇ ਤਰਨਤਾਰਨ ‘ਚ 5-5, ਮੋਗਾ, ਨਵਾਂਸ਼ਹਿਰ ਤੇ ਬਰਨਾਲਾ ‘ਚ 4-4, ਫ਼ਤਹਿਗੜ੍ਹ ਸਾਹਿਬ, ਮਾਨਸਾ ਤੇ ਰੋਪੜ ‘ਚ 3-3 ਮਰੀਜ਼ਾਂ ਦੀ ਮੌਤ ਹੋਈ। ਸ਼ਨਿਚਰਵਾਰ ਨੂੰ ਆਈਆਂ ਰਿਪੋਰਟਾਂ ‘ਚ 6867 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 1132 ਪਾਜ਼ੇਟਿਵ ਮਰੀਜ਼ ਲੁਧਿਆਣੇ ‘ਚ ਆਏ। ਇਸ ਤੋਂ ਇਲਾਵਾ ਜਲੰਧਰ ‘ਚ 573, ਪਟਿਆਲੇ ‘ਚ 536, ਮੋਹਾਲੀ ‘ਚ 535, ਫਾਜ਼ਿਲਕਾ ‘ਚ 408, ਅੰਮਿ੍ਤਸਰ ‘ਚ 404, ਪਠਾਨਕੋਟ ‘ਚ 339, ਮੁਕਤਸਰ ‘ਚ 298, ਮਾਨਸਾ ‘ਚ 279, ਹੁਸ਼ਿਆਰਪੁਰ ‘ਚ 267, ਫਿਰੋਜ਼ਪੁਰ ‘ਚ 263, ਸੰਗਰੂਰ ‘ਚ 247, ਫ਼ਰੀਦਕੋਟ ‘ ‘ਚ 244, ਰੋਪੜ ‘ਚ 203, ਗੁਰਦਾਸਪੁਰ ‘ਚ 160, ਮੋਗੇ ‘ਚ 112, ਫ਼ਤਹਿਗੜ੍ਹ ਸਾਹਿਬ ‘ਚ 96, ਤਰਨਤਾਰਨ ‘ਚ 80, ਨਵਾਂਸ਼ਹਿਰ’ਚ 60, ਬਰਨਾਲੇ ‘ਚ 59 ਅਤੇ ਕਪੂਰਥਲੇ ‘ਚ 57 ਲੋਕ ਪਾਜ਼ੇਟਿਵ ਪਾਏ ਗਏ।