ਰੂਪਨਗਰ : ਕੋਰੋਨਾ ਲਾਗ ਕਾਰਨ 10 ਹੋਰ ਟਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਬਾਰੇ ਰੇਲਵੇ ਕੰਟਰੋਲ ਰੂਮ ਨੇ ਦੱਸਿਆ ਹੈ ਕਿ ਰੇਲ ਨੰਬਰ 04523 ਸਹਾਰਨਪੁਰ-ਨੰਗਲ ਡੈਮ 17 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 04524 ਨੰਗਲ ਡੈਮ-ਸਹਾਰਨਪੁਰ 18 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 04532 ਅੰਬਾਲਾ ਕੈਂਟ-ਸਹਾਰਨਪੁਰ 18 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 04461 ਦਿੱਲੀ ਜੰਕਸ਼ਨ-ਰੋਹਤਕ ਡੀਐੱਮਯੂ ਰੋਜ਼ਾਨਾ ਸਪੈਸ਼ਲ 17 ਮਈ ਤੋਂ ਅਤੇ ਰੇਲ ਨੰਬਰ 04462 ਰੋਹਤਕ-ਦਿੱਲੀ ਜੰਕਸ਼ਨ ਡੀਐੱਮਯੂ 18 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 04455 ਨਵੀਂ ਦਿੱਲੀ-ਗਾਜ਼ੀਆਬਾਦ 17 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 04405 ਸਹਾਰਨਪੁਰ-ਦਿੱਲੀ ਜੰਕਸ਼ਨ 17 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 04459 ਦਿੱਲੀ ਜੰਕਸ਼ਨ-ਸਹਾਰਨਪੁਰ 17 ਮਈ ਤੋਂ ਅਗਲੇ ਹੁਕਮਾਂ ਤਕ, ਰੇਲ ਨੰਬਰ 09805 ਕੋਟਾ-ਊਧਮਪੁਰ ਹਫ਼ਤਾਵਾਰੀ ਸਪੈਸ਼ਲ ਐਕਸਪ੍ਰੈੱਸ 19 ਮਈ ਤੋਂ ਅਗਲੇ ਹੁਕਮਾਂ ਤਕ ਅਤੇ ਟਰੇਨ ਨੰਬਰ 09806 ਊਧਮਪੁਰ-ਕੋਟਾ ਹਫ਼ਤਾਵਾਰੀ ਐਕਸਪ੍ਰੈੱਸ ਸਪੈਸ਼ਲ 20 ਮਈ ਤੋਂ ਅਗਲੇ ਹੁਕਮਾਂ ਤਕ ਨਹੀਂ ਚਲਾਈਆਂ ਜਾਣਗੀਆਂ।