ਬਠਿੰਡਾ : ਪਿਛਲੇ ਚਾਰ-ਪੰਜ ਦਿਨਾਂ ਤੋਂ ਕੋਰੋਨਾ ਦਾ ਕਹਿਰ ਥੋੜ੍ਹਾ ਘਟਿਆ ਹੋਇਆ ਸੀ, ਉੱਥੇ ਹੀ ਐਤਵਾਰ ਨੂੰ ਕੋਰੋਨਾ 202 ਲੋਕਾਂ ਦੀ ਜਾਨ ਲੈ ਲਈ ਹਾਲਾਂਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 7038 ਰਹੀ। ਓਧਰ ਐਤਵਾਰ ਨੂੰ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਵਾਲਿਆਂ ਦੀ ਗਿਣਤੀ ਦਾ ਗ੍ਰਾਫ ਕੇਸਾਂ ਦੇ ਮੁਕਾਬਲੇ ਜ਼ਿਆਦਾ ਰਿਹਾ ਅਤੇ 9059 ਲੋਕ ਘਰ ਵਾਪਸ ਪਰਤੇ। ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ‘ਚ ਸੂਬੇ ਅੰਦਰ 202 ਲੋਕਾਂ ਦੀ ਮੌਤ ਹੋ ਗਈ ਅਤੇ 7038 ਲੋਕ ਪਾਜ਼ੇਟਿਵ ਪਾਏ ਗਏ, ਜਿਸ ਨਾਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 4,97,705 ਹੋ ਗਿਆ ਅਤੇ ਮਰਨ ਵਾਲਿਆਂ ਦੀ ਗਿਣਤੀ 11895 ਤਕ ਪੁੱਜ ਗਈ। ਹਾਲਾਂਕਿ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਵਾਲਿਆਂ ਦੀ ਗਿਣਤੀ ਵੀ 41,0332 ਹੋ ਗਈ ਹੈ ਅਤੇ 75478 ਐਕਟਿਵ ਕੇਸ ਹਨ। ਐਤਵਾਰ ਨੂੰ ਸਭ ਤੋਂ ਵੱਧ ਮੌਤਾਂ ਬਠਿੰਡਾ ਜ਼ਿਲ੍ਹੇ ‘ਚ ਹੋਈਆਂ, ਜਿੱਥੇ 22 ਮਰੀਜ਼ਾਂ ਨੇ ਦਮ ਤੋੜਿਆ। ਇਸ ਤੋਂ ਇਲਾਵਾ ਲੁਧਿਆਣੇ ‘ਚ 20, ਫਾਜ਼ਿਲਕਾ ਤੇ ਮੁਕਤਸਰ ‘ਚ 19-19, ਪਟਿਆਲੇ ‘ਚ 14, ਮੋਹਾਲੀ ‘ਚ 14, ਜਲੰਧਰ ਤੇ ਸੰਗਰੂਰ ‘ਚ 12-12, ਅੰਮਿ੍ਤਸਰ ‘ਚ 11, ਗੁਰਦਾਸਪੁਰ ‘ਚ 9, ਫਿਰੋਜ਼ਪੁਰ ਤੇ ਪਠਾਨਕੋਟ ‘ਚ 7-7, ਕਪੂਰਥਲਾ ਤੇ ਮੋਗਾ ‘ਚ 6-6, ਹੁਸ਼ਿਆਰਪੁਰ ‘ਚ 5, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ‘ਚ 4-4, ਫ਼ਰੀਦਕੋਟ ‘ਚ 3, ਬਰਨਾਲਾ, ਨਵਾਂਸ਼ਹਿਰ ਤੇ ਤਰਨਤਾਰਨ ‘ਚ 2-2 ਅਤੇ ਰੋਪੜ ‘ਚ ਇਕ ਮਰੀਜ਼ ਦੀ ਮੌਤ ਹੋਈ। ਪਾਜ਼ੇਟਿਵ ਮਰੀਜ਼ਾਂ ਦੀ ਸੂਚੀ ‘ਚ ਲੁਧਿਆਣਾ ਸਭ ਤੋਂ ਮੋਹਰੀ ਚੱਲ ਰਿਹਾ ਤੇ ਐਤਵਾਰ ਨੂੰ 942 ਕੇਸ ਸਾਹਮਣੇ ਆਏ। ਇਸ ਤੋਂ ਇਲਾਵਾ ਬਠਿੰਡਾ ਤੋਂ 705, ਜਲੰਧਰ ਤੋਂ 673, ਮੋਹਾਲੀ ਤੋਂ 542, ਫਾਜ਼ਿਲਕਾ ਤੋਂ 482, ਮੁਕਤਸਰ ਤੋਂ 438, ਅੰਮਿ੍ਤਸਰ ਤੋਂ 396, ਪਟਿਆਲਾ ਤੋਂ 367, ਹੁਸ਼ਿਆਰਪੁਰ ਤੋਂ 355, ਪਠਾਨਕੋਟ ਤੋਂ 330, ਮਾਨਸਾ ਤੋਂ 298, ਗੁਰਦਾਸਪੁਰ ਤੋਂ 218, ਸੰਗਰੂਰ ਤੋਂ 198, ਫਿਰੋਜ਼ਪੁਰ ਤੋਂ 173, ਕਪੂਰਥਲਾ ਤੋਂ 156, ਫ਼ਰੀਦਕੋਟ ਤੋਂ 155, ਬਰਨਾਲਾ ਤੇ ਰੋਪੜ ਤੋਂ 148-148, ਫ਼ਤਹਿਗੜ੍ਹ ਸਾਹਿਬ ਤੋਂ 104, ਤਰਨਤਾਰਨ ਤੋਂ 65 ਅਤੇ ਮੋਗਾ ਤੋਂ 37 ਕੇਸ ਸਾਹਮਣੇ ਆਏ।