ਲੁਧਿਆਣਾ – ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਕਰਫਿਊ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ , ਉਨ੍ਹਾਂ ਦੇ ਲੜਕੇ ਅਜੇ ਪ੍ਰੀਤ ਸਿੰਘ , ਸਵਰਨ ਸਿੰਘ ,ਅਮਰੀਕ ਸਿੰਘ ਗੋਗੀ ,ਅਰਜਨ ਸਿੰਘ ਚੀਮਾ, ਸਿਕੰਦਰ ਸਿੰਘ ਪੰਨੂ , ਹਰਜੋਤ ਸਿੰਘ ਕੰਗ ,ਅਮਨਜੋਤ ਸਿੰਘ, ਮਨਦੀਪ ਸਿੰਘ , ਗੁਰਦੀਪ ਸਿੰਘ ਗੋਸ਼ਾ ,ਪ੍ਰਭਜੀਤ ਸਿੰਘ ਪੰਧੇਰ ਅਤੇ 50 ਹੋਰਨਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਥਾਣਾ ਡਿਵੀਜ਼ਨ ਨੰਬਰ ਛੇ ਵਿਚ ਕੇਸ ਦਰਜ ਕਰ ਲਿਆ ਹੈ । ਹਾਲ ਦੀ ਘੜੀ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ।

Leave a Reply

Your email address will not be published. Required fields are marked *