ਚੰਡੀਗੜ੍ਹ (ਜਸਵੀਰ ਔਲਖ) : ਇਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ ਜਦਕਿ ਦੂਜੇ ਪਾਸੇ ਨਿੱਜੀ ਹਸਪਤਾਲ ਇਸ ਕੁਦਰਤੀ ਆਫ਼ਤ ਦੀ ਆੜ ਹੇਠ ਜੇਬਾਂ ਭਰਨ ‘ਚ ਲੱਗੇ ਹੋਏ ਹਨ। ਇਸ ਤਰਾਂ੍ਹ ਦੀਆਂ ਕਨਸੋਆਂ ਮਿਲਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਇਨਾਂ੍ਹ ਪ੍ਰਰਾਈਵੇਟ ਹਸਪਤਾਲਾਂ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਕਮਰ ਕਸ ਲਈ ਗਈ ਹੈ। ਡਾਇਰੈਕਟਰ ਹੈਲਥ ਸਰਵਸਿਜ਼ ਡਾ. ਅਮਨਦੀਪ ਕੌਰ ਕੰਗ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੂੰ ਓਵਰ ਚਾਰਜਿੰਗ ਕਰਨ ਵਾਲੇ ਨਿੱਜੀ ਹਸਪਤਾਲਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨਾਂ੍ਹ ਸਪਸ਼ਟ ਕੀਤਾ ਕਿ ਇਸ ਲਈ ਬਣਾਈ ਗਈ ਕਮੇਟੀ ਨੇ ਪ੍ਰਰਾਈਵੇਟ ਹਸਪਤਾਲਾਂ ਵਲੋਂ ਕੀਤੀ ਗਈ ਓਵਰ ਚਾਰਜਿੰਗ ਦੇ ਸਬੰਧ ‘ਚ ਸਖ਼ਤ ਨਿਰਣਾ ਲੈ ਲਿਆ ਹੈ। ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਪ੍ਰਰਾਈਵੇਟ ਹਸਪਤਾਲਾਂ ਨੂੰ ਮਰੀਜ਼ਾਂ ਤੋਂ ਓਵਰ ਚਾਰਜਿੰਗ ਕਰਕੇ ਉਗਰਾਹੇ ਗਏ ਪੈਸੇ ਉਨਾਂ੍ਹ ਨੂੰ ਵਾਪਸ ਕਰਨੇ ਪੈਣਗੇ। ਡਾ. ਕੰਗ ਨੇ ਦੱਸਿਆ ਕਿ ਓਵਰ ਚਾਰਜਿੰਗ ਕਰਨ ਵਾਲੇ ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਤੈਅ ਕੀਤੀ ਪਾਲਿਸੀ ਦੀ ਉਲੰਘਣਾ ਕਰਕੇ ਵਸੂਲਿਆ ਪੈਸਾ ਮਰੀਜ਼ਾਂ ਨੂੰ ਵਾਪਸ ਕਰਵਾਇਆ ਜਾਵੇਗਾ।
ਡਾਇਰੈਕਟਰ ਡਾ. ਅਮਨਦੀਪ ਕੌਰ ਕੰਗ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮੈਡੀਕਲ ਆਕਸੀਜਨ, ਬੈੱਡ ਤੇ ਰੇਮਡੇਸੀਵਿਰ ਆਦਿ ਦੇ ਰੇਟ ਫਿਕਸ ਕੀਤੇ ਗਏ ਹਨ। ਇਸ ਲਈ ਮਰੀਜ਼ਾਂ ਤੋਂ ਓਵਰ ਚਾਰਜਿੰਗ ਕਰਕੇ ਪੈਸਾ ਵਸੂਲਣਾ ਸਰਾਸਰ ਗ਼ਲਤ ਹੈ। ਉਨਾਂ੍ਹ ਸਪਸ਼ਟ ਕੀਤਾ ਕਿ ਜਿਨ੍ਹਾਂ ਨਿੱਜੀ ਹਸਪਤਾਲਾਂ ਵਲੋਂ ਰਿਕਾਰਡ ‘ਚ ਹੇਰਾਫੇਰੀ ਜਾਂ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਨਾਂ੍ਹ ਦੀ ਮੁੜ ਤੋਂ ਜਾਂਚ-ਪੜਤਾਲ ਕੀਤੀ ਜਾਵੇਗੀ। ਡਾ. ਕੰਗ ਨੇ ਕਿਹਾ ਕਿ ਕੁਝ ਸ਼ਿਕਾਇਤਾਂ ਸੁਰਖੀਆਂ ਬਣ ਸਦਕਾ ਸਾਹਮਣੇ ਆਈਆਂ ਸਨ ਕਿ ਨਿੱਜੀ ਹਸਪਤਾਲਾਂ ਈਡਨ, ਕੇਅਰ, ਹੀਗਿ ਟੱਚ ਆਦਿ ‘ਚ ਮਰੀਜ਼ਾਂ ਤੋਂ ਓਵਰ ਚਾਰਜਿੰਗ ਕੀਤੀ ਗਈ ਹੈ। ਇਨ੍ਹਾਂ ਪ੍ਰਰਾਈਵੇਟ ਹਸਪਤਾਲਾਂ ਦੀ ਜਾਂਚ ਚਲ ਰਹੀ ਹੈ, ਜਿਸ ਤੋਂ ਬਾਅਦ ਦੁੱਧ-ਪਾਣੀ ਦਾ ਨਿਤਾਰਾ ਕੀਤਾ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ।