ਪਟਿਆਲਾ 20 ਮਈ 2021 – ਪਟਿਆਲਾ ਜ਼ਿਲ੍ਹੇ ‘ਚ ਬਲੈਕ ਫੰਗਸ ਬਿਮਾਰੀ ਦੇ 8 ਸ਼ੱਕੀ ਕੇਸ ਸਾਹਮਣੇ ਆਏ ਹਨ। ਪੰਜਾਬ ਸਰਕਾਰ ਵੱਲੋਂ ਇਸ ਦੇ ਇਲਾਜ ਸਬੰਧੀ ਭਾਰਤ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾ ਦੀ ਪਾਲਣਾ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਿਹਤ ਵਿਭਾਗ ਵੱਲੋਂ ਬਲੈਕ ਫੰਗਸ ਨੂੰ ਨੋਟੀਫਾਈਏਬਲ ਡਿਸੀਜ ਐਲਾਨਿਆ ਗਿਆ ਹੈ ਇਸ ਸਬੰਧੀ ਸਿਵਲ ਸਰਜਨ ਡਾ਼ ਸਤਿਦਰ ਸਿੰਘ ਨੇ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੂੰ ਇਲਾਜ ਅਧੀਨ ਜਾਂ ਕੋਵਿਡ ਤੋਂ ਠੀਕ ਹੋ ਗਏ ਹਨ , ਬਲੈਕ ਫੰਗਸ ਦੇ ਲੱਛਣ ਪਾਏ ਜਾਣ ਤੇ ਕੇਸਾਂ ਦੀ ਜਾਣਕਾਰੀ ਦਫਤਰ ਸਿਵਲ ਸਰਜਨ ਦਫਤਰ ਵਿਖੇ ਦਿੱਤੀ ਜਾਵੇ।