ਲੁਧਿਆਣਾ, 22 ਮਈ 2021 – ਲੁਧਿਆਣਾ ਦੇ ਪੁਰਾਣੇ ਜੀਟੀ ਰੋਡ ਘੰਟਾਘਰ ਚੌਕ ਨੇੜੇ ਮਾਤਾ ਰਾਣੀ ਚੌਕ ਤੋਂ ਲੈ ਕੇ ਰੇਖੀ ਸਿਨੇਮਾ ਤਕ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਦਾ ਟੈਂਡਰ ਬੀਤੇ ਸਾਲ ਨਿਕਲਿਆ ਸੀ ਪਰ ਸੀਵਰੇਜ ਦੀਆਂ ਪਾਈਪਾਂ ਪਾਉਣ ਤੋਂ ਪਹਿਲਾਂ ਹੀ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਪਹਿਲਾਂ ਸੜਕ ਬਣਾ ਦਿੱਤੀ ਅਤੇ ਚਲਦਾ ਬਣਿਆ। ਜਿਸ ਤੋਂ ਬਾਅਦ ਸੀਵਰੇਜ ਦੀਆਂ ਪਾਈਪਾਂ ਆ ਗਈਆਂ ਅਤੇ ਮੁੜ ਤੋਂ ਸੜਕ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ। ਜਿਸ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਗਿਆ ਅਤੇ ਕਿਹਾ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਇਹ ਸਾਰਿਆਂ ਸਾਹਮਣੇ ਹੈ ਕਿ ਪਹਿਲਾਂ ਪ੍ਰੀਮਿਕਸ ਪਾ ਕੇ ਸੜਕ ਬਣਾ ਦਿੱਤੀ ਗਈ ਜਦੋਂ ਕਿ ਸੀਵਰੇਜ ਦੇ ਟੈਂਡਰ ਬੀਤੇ ਸਾਲ ਹੀ ਨਿਕਲ ਗਏ ਸਨ। ਪਰ ਸੀਵਰੇਜ ਪਾਉਣ ਤੋਂ ਪਹਿਲਾਂ ਸੜਕ ਬਣਾਈ ਗਈ ਅਤੇ ਹੁਣ ਉਸੇ ਸੜਕ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਆਮ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ ਹੈ।