ਮੁੱਖ ਮਹਿਮਾਨ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਅਤੇ ਹੈਲਪਲਾਈਨ ਨੂੰ ਕੀਤਾ ਸਨਮਾਨਿਤ
ਰਾਮਾਂ ਮੰਡੀ, 22 ਮਈ (ਪਰਮਜੀਤ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ 15 ਦੁਆਰਾ ਸਾਂਝੇ ਰੂਪ ਵਿਚ ਕਰੋਨਾ ਮਹਾਂਮਾਰੀ ਵਿਚ ਐਮਰਜੈਂਸੀ ਸੇਵਾਵਾਂ ਨਿਭਾ ਰਹੀ ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਨੂੰ ਵਿੱਤੀ ਸਹਾਇਤਾ ਭੇਂਟ ਕਰਨ ਲਈ ਅਤੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕਰਨ ਲਈ ਕੋਵਿਡ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਦੇ ਰੂਪ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ, ਜਿੱਥੇ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਾਰਡ ਨੰਬਰ 15 ਦੇ ਐਮ.ਸੀ ਤੇਲੂਰਾਮ ਲਹਿਰੀ ਦੀ ਅਗਵਾਈ ਵਿਚ ਵਾਰਡ ਨੰਬਰ 15 ਦੇ ਵਾਸੀਆਂ ਦੁਆਰ ਸਾਂਝੇ ਰੂਪ ਵਿਚ ਵਾਰਡ ਵਿਚੋਂ 31 ਹਜ਼ਾਰ ਰੁਪਏ ਇਕੱਠੇ ਕਰਕੇ ਕਰੋਨਾਂ ਪੀੜਤਾਂ ਦੀ ਮੱਦਦ ਲਈ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੋਬੀ ਲਹਿਰੀ ਨੂੂੰ ਸਮੁੱਚੀ ਟੀਮ ਦੀ ਹਾਜ਼ਰੀ ਵਿਚ ਭੇਂਟ ਕੀਤੇ। ਇਸ ਮੌਕੇ ਵਾਰਡ ਵਾਸੀਆਂ ਦੁਆਰਾ ਮੁੱਖ ਮਹਿਮਾਨ ਵਜੋਂ ਪੁੱਜੇ ਐਸ.ਐਸ.ਓ ਪਰਵਿੰਦਰ ਸਿੰਘ ਸੇਖੌਂ ਅਤੇ ਹੈਲਪਲਾਈਨ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੈਲਪਲਾਈਨ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਹੈਲਪਲਾਈ ਪ੍ਰਧਾਨ ਬੋਬੀ ਲਹਿਰੀ ਨੇ ਵਿੱਤੀ ਸਹਾਇਤਾ ਅਤੇ ਵਿਸ਼ੇਸ਼ ਸਨਮਾਨ ਦੇਣ ਤੇ ਵਾਰਡ ਦੇ ਐਮ.ਸੀ ਤੇਲੂਰਾਮ ਲਹਿਰੀ, ਵਾਰਡ ਵਾਸੀਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬੋਬੀ ਲਹਿਰੀ ਨੇ ਰਾਮਾਂ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਜਦੋਂ ਮਰਜੀ ਐਮਰਜੈਂਸੀ ਸਿਹਤ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਹੈਲਪਲਾਈਨ ਦੀ ਸਾਰੀ ਟੀਮ 24 ਘੰਟੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹੈ। ਇਸ ਮੌਕੇ ਐਮ.ਸੀ ਤੇਲੂਰਾਮ ਲਹਿਰੀ ਨੇ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਦਾ ਵਿਸ਼ੇਸ਼ ਰੂਪ ਵਿਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਹੈਲਪਲਾਈਨ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਸਮਾਜਸੇਵੀ ਕੰਮ ਹੈਲਪਲਾਈਨ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ। ਗਰੀਬ ਲੋੜਵੰਦਾਂ ਦੀ ਮੱਦਦ ਕਰਨਾ, ਬੇਸਹਾਰਾ ਲਾਸ਼ਾਂ ਦਾ ਸੰਸਕਾਰ ਕਰਨਾ, ਜਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਮੁਫਤ ਇਲਾਜ ਕਰਵਾਉਣਾ, ਕਰੋਨਾ ਪੀੜ੍ਹਤਾਂ ਦੀ ਮੱਦਦ ਕਰਨਾ, ਕਰੋਨਾ ਡੈਡ ਬੋਡੀ ਦਾ ਸੰਸਕਾਰ ਕਰਨਾ ਆਦਿ ਕੰਮ ਸ਼ਲਾਘਾਯੋਗ ਹਨ। ਇਸ ਦੌਰਾਨ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਨੇ ਹੈਲਪਲਾਈਨ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੈਲਪਲਾਈਨ ਦੁਆਰਾ ਵਧੀਆ ਸਮਾਜਸੇਵੀ ਕੰਮ ਕੀਤੇ ਜਾ ਰਹੇ ਹਨ। ਅੱਜ 15 ਨੰਬਰ ਵਾਰਡ ਵਾਸੀਆਂ ਦੁਆਰਾ ਹੈਲਪਲਾਈਨ ਨੂੰ ਸਹਿਯੋਗ ਦਿੱਤਾ ਗਿਆ ਹੈ ਤਾਂ ਜੋ ਕਰੋਨਾ ਪੀੜ੍ਹਤਾਂ ਦੀ ਮੱਦਦ ਕੀਤੀ ਜਾ ਸਕੇ।
ਐਸ.ਐਚ.ਓ ਨੇ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਮਾਸਕ ਪਹਿਣ ਦੇ ਰੱਖਣ, ਬਿਨ੍ਹਾਂ ਲੋੜ ਤੋਂ ਬਾਹਰ ਨਾ ਨਿਕਲੋ, ਇਕੱਠ ਨਾ ਕਰੋ, ਦੂਰੀ ਬਣਾ ਕੇ ਰੱਖੋ ਤਾਂ ਹੀ ਅਸੀਂ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ। ਇਸ ਮੌਕੇ ਵਾਰਡ ਨੰਬਰ 15 ਦੇ ਐਮ.ਸੀ ਤੇਲੂਰਾਮ ਲਹਿਰੀ, ਰਾਮ ਸਿੰਘ ਜਿਓੜਾ ਪ੍ਰਧਾਨ ਸਵਰਨ ਸੰਘ ਰਾਮਾਂ, ਭਾਰਤੀ ਸ਼ਰਮਾਂ, ਸ਼ਾਮਾ ਲਹੋਰੀਆ, ਕਾਲਾ ਲਹਿਰੀ, ਮੰਗਾ ਲਹਿਰੀ, ਵਿਜੇ ਧੂੜੀਆ, ਨਰਿੰਦਰ ਬੰਗੀ, ਮੰਗਾ ਮੋਬਾਇਲਾਂ ਵਾਲਾ, ਤਰਸੇਮ ਸ਼ਰਮਾਂ, ਕੇਸ਼ੂ, ਸੋਹਣ ਚਲਾਣਾ, ਬੋਬੀ ਲਹਿਰੀ ਪ੍ਰਧਾਨ ਹੈਲਪਲਾਈਨ, ਉਜਵੱਲ ਲਹਿਰੀ, ਸਾਹਿਲ ਬਾਂਸਲ, ਬੋਬੀ ਸਿੰਗਲਾ, ਲਲਿਤ ਬਖਤੂ, ਪ੍ਰਿੰਸ ਮਸੌਣ,ਰਿੰਕਾ ਮਿਸਤਰੀ, ਕਰਨ ਗੋਇਲ, ਚੀਨਾ ਮਾਹੀਨੰਗਲ, ਡਿੱਕੀ, ਲੀਲਾ ਭਾਗੀਵਾਦਰ, ਐਡਵੋਕੇਟ ਸੰਜੀਵ ਲਹਿਰੀ, ਅਰੁਣ ਕਾਦੀ, ਸੰਮੀ ਬਖਤੂ, ਪਿੰਕਾ ਭਾਗੀਵਾਂਦਰ, ਜੋਨੀ ਲਹਿਰੀ, ਰਾਜੀਵ ਸਿੰਲਗਾ, ਪਾਇਲਟ ਸ਼ੇਰੂ, ਚਰਨਜੀਤ ਸਿੰਘ, ਰਫੀਕ ਖਾਨ, ਬੂਟਾ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਵਾਰਡ ਵਸੀ ਮੌਜੂਦ ਸਨ।