ਬਠਿੰਡਾ, 22 ਮਈ,2021:ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਨਾਲ ਨਜਿੱਠਣ ਲਈ ਜ਼ਿਲ੍ਹੇ ਵਿਚ ਕਰੋਨਾ ਮਰੀਜ਼ਾਂ ਲਈ ਬੈੱਡਾਂ ਅਤੇ ਆਕਸੀਜਨ ਗੈਸ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਲੈਵਲ 2 ਤੇ ਲੈਵਲ 3 ਬਣਾਏ ਗਏ 1336 ਬੈੱਡ ਅਤੇ 60 ਐਮ.ਟੀ. ਆਕਸੀਜਨ ਗੈਸ ਮੌਜੂਦ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਦੇ 52 ਹਸਪਤਾਲਾਂ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ਼ ਲਈ ਲੈਵਲ 2 ਅਤੇ ਲੈਵਲ 3 ਲਈ 1336 ਬੈੱਡ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਲੈਵਲ 2 ਲਈ 1055 ਅਤੇ ਲੈਵਲ 3 ਲਈ 281 ਬੈੱਡ ਮੌਜੂਦ ਹਨ। ਇਨ੍ਹਾਂ ਬੈੱਡਾਂ ਵਿਚੋਂ ਲੈਵਲ 2 ਲਈ ਮੌਜੂਦਾ ਸਮੇਂ 331 ਅਤੇ ਲੈਵਲ 3 ਲਈ 22 ਬੈੱਡ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾ ਰਹੇ ਹਨ ਜਦਕਿ ਲੈਵਲ 2 ਦੇ 727 ਅਤੇ ਲੈਵਲ 3 ਦੇ 983 ਬੈੱਡ ਖ਼ਾਲੀ ਪਏ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਅੰਦਰ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਗੈਸ ਦੀ ਵੀ ਕੋਈ ਸਮੱਸਿਆ ਨਹੀਂ ਹੈ। ਇਸ ਸਮੇਂ ਜ਼ਿਲ੍ਹੇ ਵਿਚ 60 ਐਮ.ਟੀ. ਆਕਸੀਜਨ ਗੈਸ ਦਾ ਸਟਾਕ ਪਿਆ ਹੈ ਜਦਕਿ ਰੋਜ਼ਾਨਾ 20 ਤੋਂ 22 ਐਮ.ਟੀ. ਤੱਕ ਆਕਸੀਜਨ ਗੈਸ ਦੀ ਵਰਤੋਂ ਹੁੰਦੀ ਹੈ।