ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕ ਆਪਸੀ ਡਿਸਟੈਂਨਸ ਬਣਾ ਕੇ ਰੱਖਣ : ਬੋਬੀ ਲਹਿਰੀ
ਰਾਮਾਂ ਮੰਡੀ, 24 ਮਈ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੀ ਸਮਾਜਸੇਵੀ ਅਤੇ ਨਾਮਵਰ ਸੰਸਥਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੁਆਰਾ ਪ੍ਰਧਾਨ ਬੋਬੀ ਲਹਿਰੀ ਦੀ ਵਿਸ਼ੇਸ਼ ਪ੍ਰਧਾਨਗੀ ਹੇਠ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਪੁਲਿਸ ਥਾਣਾਂ ਰਾਮਾਂ ਵਿਖੇ ਰੱਖਿਆ ਗਿਆ। ਜਿੱਥੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਪਰਵਿੰਦਰ ਸਿੰਘ ਸੇਖੋਂ ਐਸ.ਐਚ.ਓ ਥਾਣਾਂ ਰਾਮਾਂ, ਮੁੱਖ ਮੁਨਸ਼ੀ ਅਮਨਦੀਪ ਸਿੰਘ, ਸਬ ਇੰਸਪੈਕਟਰ ਗੁਰਪ੍ਰੀਤ ਸਿੰਘ, ਸਬ ਇੰਸਪੈਕਟਰ ਗਗਨਦੀਪ ਕੌਰ ਇੰਚਾਰਜ ਮਹਿਲਾ ਥਾਣਾ ਰਾਮਾਂ, ਏ.ਐਸ.ਆਈ ਕਰਮਜੀਤ ਸਿੰਘ, ਏ.ਐਸ.ਆਈ ਲਖਵਿੰਦਰ ਸਿੰਘ, ਏ.ਐਸ.ਆਈ ਰੰਧਾਵਾ ਸਿੰਘ, ਹੈਡ ਕਾਂਸਟੇਬਲ ਸੁਖਦੀਪ ਸਿੰਘ ਰੀਡਰ ਐਸ.ਐਚ.ਓ ਰਾਮਾਂ, ਹੈਡਕਾਂਸਟੇਬਲ ਬਲਵਿੰਦਰ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ, ਗੁਰਮੇਲ ਸਿੰਘ ਪੀ.ਐਚ.ਜੀ, ਫੂਲਾ ਸਿੰਘ ਪੀ.ਐਚ.ਜੀ, ਸਬ ਇੰਸਪੈਕਟਰ ਦਰਸ਼ਨ ਸਿੰਘ, ਹੈਡ ਕਾਂਸਟੇਬਲ ਇਕਬਾਲ ਸਿੰਘ ਆਦਿ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਪਰਵਿੰਦਰ ਸਿੰਘ ਸੇਖੋਂ ਐਸ.ਐਚ.ਓ ਰਾਮਾਂ ਨੇ ਦੱਸਿਆ ਕਿ ਉਹ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪੰਜਾਬ ਪੁਲਿਸ ਮੁਲਾਜਮਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ , ਉਹਨਾ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਵਲੋਂ ਲੋਕਡਾਊਨ 31 ਮਈ ਤੱਕ ਲਗਾਇਆ ਗਿਆ ਹੈ, ਪ੍ਰੰਤੂ ਸਾਨੂੰ ਸਾਰਿਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵੱਧ ਤੋਂ ਵੱਧ ਆਪਣੇ ਘਰਾਂ ਵਿਚ ਰਹਿ ਕੇ ਇਸ ਬਿਮਾਰੀ ਤੋ ਨਾਜਾਤ ਪਾਉਣੀ ਹੈ।
ਇਸ ਮੌਕੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੋਬੀ ਲਹਿਰੀ ਨੇ ਦੱਸਿਆ ਕਿ ਪਰਵਿੰਦਰ ਸਿੰਘ ਸੇਖੋਂ ਐਸ.ਐਚ.ਓ ਥਾਣਾਂ ਰਾਮਾਂ ਅਤੇ ਸਮੂਹ ਪੁਲਿਸ ਸਟਾਫ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਈ ਹੈ, ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਇਨ੍ਹਾਂ ਪੁਲਿਸ ਮੁਲਾਜਮਾਂ ਨੂੰ ਸਲੂਟ ਕਰਦੀ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਕਰੋਨਾ ਮਹਾਂਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਆਪਸੀ ਡਿਸਟੈਂਨਸ ਬਣਾ ਕੇ ਰੱਖਣਾ ਪਵੇਗਾ ਤਾਂ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਇਸ ਮੌਕੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੋਬੀ ਲਹਿਰੀ, ਉਜਵੱਲ ਲਹਿਰੀ, ਸਾਹਿਲ ਬਾਂਸਲ, ਬੋਬੀ ਸਿੰਗਲਾ, ਲਲਿਤ ਬਖਤੂ, ਪ੍ਰਿੰਸ ਮਸੌਣ, ਰਿੰਕਾ ਮਿਸਤਰੀ, ਕਰਨ ਗੋਇਲ, ਚੀਨਾ ਮਾਹੀਨੰਗਲ, ਡਿੱਕੀ, ਲੀਲਾ ਭਾਗੀਵਾਦਰ, ਐਡਵੋਕੇਟ ਸੰਜੀਵ ਲਹਿਰੀ, ਅਰੁਣ ਕਾਦੀ, ਸੰਮੀ ਬਖਤੂ, ਪਿੰਕਾ ਭਾਗੀਵਾਂਦਰ, ਜੋਨੀ ਲਹਿਰੀ, ਰਾਜੀਵ ਸਿੰਗਲਾ, ਪਾਇਲਟ ਸ਼ੇਰੂ, ਚਰਨਜੀਤ ਸਿੰਘ, ਰਫੀਕ ਖਾਨ, ਬੂਟਾ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਵਾਰਡ ਵਸੀ ਮੌਜੂਦ ਸਨ।