ਪਟਿਆਲਾ, 26 ਮਈ 2021 – ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਅਪ੍ਰੈਲ ਮਹੀਨੇ ਦੀ 26-27 ਦੀ ਰਾਤ ਨੂੰ ਫਰਾਰ ਤਿੰਨ ਕੈਦੀਆਂ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਅਤੇ ਇਕ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਜੇਲ੍ਹ ਮੁਲਾਜ਼ਮਾਂ ਵਿੱਚ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਲਾਈਟ ਡਿਊਟੀ ਅਫਸਰ, ਸਹਾਇਕ ਸੁਪਰਡੈਂਟ ਤਰਲੋਚਨ ਸਿੰਘ ਵਾਰਡ ਇੰਚਾਰਜ, ਅਤੇ ਜੇਲ੍ਹ ਵਾਰਡਨ ਸੰਤ ਸਿੰਘ ਰਾਤ ਡਿਊਟੀ ਸ਼ਾਮਲ ਹਨ।

ਆਰ. ਕੇ ਅਰੌੜਾ ਆਈ. ਜੀ ਜੇਲ੍ਹਾਂ ਦੀ ਜਾਂਚ ਰਿਪੋਰਟਾਂ ਦੇ ਅਧਾਰ ਤੇ ਮੁਅੱਤਲੀ ਦੀ ਕਾਰਵਾਈ ਕੀਤੀ ਗਈ। ਅਪ੍ਰੈਲ ਦੀ 26-27 ਦੀ ਰਾਤ ਫਰਾਰ ਕੈਦੀਆਂ ‘ਚ ਯੂ ਕੇ ਤੋਂ ਲਿਆਂਦਾ ਗਿਆ ਜ਼ਿਲ੍ਹੇ ਅੰਮ੍ਰਿਤਸਰ ਦਾ ਮੁਲਜ਼ਮ ਸੇਰ ਸਿੰਘ ਵੀ ਸ਼ਾਮਲ ਹੈ ਉਹ ਸਜ਼ਾ ਕੱਟ ਰਹੇ ਨਸ਼ਾ ਤਸਕਰ ਇੰਦਰਜੀਤ ਧਿਆਨਾ ਜੇਲ੍ਹ ‘ਚੋਂ ਫਰਾਰ ਹੋ ਗਿਆ ਸੀ। ਇੰਦਰਜੀਤ ਨੂੰ ਕੁਝ ਦਿਨਾਂ ਬਾਅਦ ਪਟਿਆਲਾ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ। ਜਦੋਂ ਕਿ ਬਾਕੀ ਰਹਿੰਦੇ 2 ਫਰਾਰ ਕੈਦੀਆਂ ਦੀ ਭਾਲ ਜਾਰੀ ਹੈ। 

Leave a Reply

Your email address will not be published. Required fields are marked *