1 ਕਰੋੜ 50 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦੀ ਸਫ਼ਾਈ ਕਰਵਾ ਕੇ ਬਣੇਗੀ ਸੈਰਗਾਹ-ਲੱਖਵਿੰਦਰ ਲੱਕੀ
ਰਾਮਾਂ ਮੰਡੀ, 1 ਜੂਨ (ਪਰਮਜੀਤ ਲਹਿਰੀ)-ਸਥਾਨਕ ਨਗਰ ਕੌਂਸਲ ਦਫਤਰ ਵਿਖੇ ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸਬਾਜ਼ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੰਡੀ ਦੇ ਵੱਖ-ਵੱਖ ਵਾਰਡਾਂ ਵਿੱਚ ਗਲੀਆਂ-ਨਾਲੀਆਂ ਅਤੇ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਪ੍ਰਧਾਨ ਲੱਖਵਿੰਦਰ ਸਿੰਘ ਨੇ ਵਾਰਡਾ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ | ਲੱਖਵਿੰਦਰ ਲੱਕੀ ਨੇ ਦੱਸਿਆ ਕਿ ਖੁਸਬਾਜ਼ ਸਿੰਘ ਜਟਾਣਾ ਦੇ ਯਤਨਾ ਸਦਕਾ 1 ਕਰੋੜ 50 ਲੱਖ ਰੁਪਏ ਲਾਗਤ ਨਾਲ ਰਾਮਾਂ ਮੰਡੀ ਦੇ ਵਾਟਰ ਵਰਕਸ ਦੀਆਂ ਪਾਣੀ ਵਾਲੀਆਂ ਡਿੱਗੀਆਂ ਦੀ ਸਫ਼ਾਈ ਅਤੇ ਸੀਵਰੇਜ਼ ਸਿਸਟਮ ਦੇ ਸੁਧਾਰ ਕੰਮ ਚੱਲ ਰਿਹਾ ਹੈ ਅਤੇ ਵਾਟਰ ਵਰਕਸ ਵਿਖੇ ਸੈਰਗਾਹ ਬਣਾਈ ਜਾ ਰਹੀ ਹੈ | ਉਨ੍ਹਾਂ ਨੇ ਮੰਡੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰਾਮਾਂ ਮੰਡੀ ਨੂੰ ਨਮੂਨੇ ਦੀ ਮੰਡੀ ਬਣਾ ਦਿਆਂਗੇ | ਇਸ ਮੌਕੇ ਕ੍ਰਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਕਾਂਗਰਸੀ ਲੀਡਰ ਕ੍ਰਿਸ਼ਨ ਲਾਲ ਭਾਗੀਵਾਂਦਰ, ਦੇਵਿੰਦਰ ਸ਼ਰਮਾਂ ਜੇ.ਈ, ਬਾਬੂ ਸਿੰਘ ਕਲਰਕ, ਜਸਵਿੰਦਰ ਕੁਮਾਰ ਕਲਰਕ, ਐਮ.ਸੀ ਤੇਲੂ ਰਾਮ ਲਹਿਰੀ, ਸਰਬਜੀਤ ਸਿੰਘ ਢਿੱਲੋਂ ਉਪ ਪ੍ਰਧਾਨ, ਐਮ.ਸੀ ਮਨੋਜ ਕੁਮਾਰ ਸਿੰਗੋ ਆਦਿ ਹਾਜ਼ਰ ਸਨ |