ਪੰਜਾਬ ਪ੍ਰਧਾਨ ਸੰਦੀਪ ਸਹਿਗਲ ਦੁਆਰਾ ਬਣਾਈ ਨਵੀਂ ਟੀਮ ਦਾ ਕੰਮ ਸ਼ਲਾਘਾਯੋਗ : ਬੋਬੀ ਲਹਿਰੀ
ਰਾਮਾਂ ਮੰਡੀ, 1 ਜੂਨ (ਪਰਮਜੀਤ ਲਹਿਰੀ) : ਬਠਿੰਡਾ ਜਿਲ੍ਹੇ ਅੰਦਰ ਕੁਝ ਟਰੱਕ ਡਰਾਇਵਰਾਂ ਦੁਆਰਾ ਪੈਟਰੋਲ-ਡੀਜਲ ਦੀਆਂ ਭਰੀਆਂ ਗੱਡੀਆਂ ਵਿਚੋਂ ਪੈਟਰੋਲ-ਡੀਜਲ ਕੱਢ ਕੇ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ, ਇਸ ਕਾਲਾਬਜਾਰੀ ਨੂੰ ਲੈ ਕੇ ਬਠਿੰਡਾ ਜਿਲ੍ਹੇ ਦੇ ਪੈਟਰੋਲ ਪੰਪ ਡੀਲਰਾਂ ਨੂੰ ਵੱਡੀ ਸਮੱਸਿਆ ਪੇਸ਼ ਆ ਰਹੀ ਸੀ | ਇਸ ਸਮੱਸਿਆ ਨੂੰ ਲੈ ਕੇ ਪੈਟਰੋਲ ਪੰਪ ਡੀਲਰ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੰਦੀਪ ਸਹਿਗਲ ਦੀ ਅਗਵਾਈ ਵਿਚ ਬਣਾਈ ਗਈ ਟੀਮ ਵਿਚ ਪੰਜਾਬ ਉਪ ਪ੍ਰਧਾਨ ਗਮਦੂਰ ਸਿੰਘ ਔਲਖ ਅਤੇ ਜਿਲ੍ਹਾ ਪ੍ਰਧਾਨ ਸੰਦੀਪ ਚੌਧਰੀ ਨੂੰ ਮਿਲੇ, ਜਿਨ੍ਹਾਂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਇਹ ਸਮੱਸਿਆ ਨਾਪਤੋਲ ਅਫਸਰ ਕੁਵਿੰਦਰ ਸਿੰਘ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪੈਟਰੋਲ ਪੰਪ-ਡੀਜਲ ਦੀਆਂ ਗੱਡੀਆ ਚੈਕ ਕਰਕੇ ਇਸ ਕਾਲਾਬਜਾਰੀ ਬੰਦ ਕਰਵਾਈ ਅਤੇ ਪੈਟਰੋਲ-ਡੀਜਲ ਦੀ ਚੱਲ ਰਹੀ ਕਾਲਾਬਜਾਰੀ ਤੋਂ ਪੈਟਰੋਲ ਪੰਪ ਡੀਲਰਾਂ ਨੂੰ ਰਾਹਤ ਦਿਵਾਈ | ਇਸ ਕਾਲਾਬਜਾਰੀ ਬੰਦ ਹੋਣ ਤੇ ਰਾਮਾਂ ਮੰਡੀ ਤੋਂ ਇਕ ਪੈਟਰੋਲ ਪੰਪ ਦੇ ਮਾਲਕ ਬੋਬੀ ਲਹਿਰੀ ਅਤੇ ਸੰਜੀਵ ਲਹਿਰੀ ਨੇ ਪੰਜਾਬ ਪ੍ਰਧਾਨ ਪ੍ਰਧਾਨ ਸੰਦੀਪ ਸਹਿਗਲ ਦੀ ਅਗਵਾਈ ਵਿਚ ਬਣਾਈ ਗਈ ਟੀਮ ਵਿਚ ਲਏ ਗਏ ਪੰਜਾਬ ਉਪ ਪ੍ਰਧਾਨ ਗਮਦੂਰ ਸਿੰਘ ਔਲਖ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਕਾਲਾਬਜਾਰੀ ਨੂੰ ਬੰਦ ਕਰਵਾਉਣ ਤੇ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੰਦੀਪ ਸਹਿਗਲ ਅਤੇ ਪੰਜਾਬ ਉਪ ਪ੍ਰਧਾਨ ਗਮਦੂਰ ਸਿੰਘ ਔਲਖ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ |