ਰਾਮਪੁਰਾ ਫੂਲ, 4 ਜੂਨ, (ਜਸਵੀਰ ਔਲਖ) : ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਚ ਅੱਜ ਕੌਮੀ ਸੇਵਾ ਯੋਜਨਾ (ਐਨ ਐਸ ਐਸ ) ਦੇ ਅਧੀਨ ਵਾਤਾਵਰਣ ਦਿਵਸ ਮਨਾਇਆ ਗਿਆ । ਵਿਦਿਆ ਮੰਦਰ ਦੇ ਪ੍ਰਿੰਸੀਪਲ ਸ੍ਰੀ ਐਸ ਕੇ ਮਲਿਕ ਅਤੇ ਸਕੂਲ ਸਟਾਫ਼ ਦੁਆਰਾ ਸਕੂਲ ਵਿੱਚ ਪ੍ਰੇਗ੍ਰਾਮ ਅਫਸਰ ਕਮਲਜੀਤ ਕੌਰ ਅਤੇ ਨਿਰਮਲਜੀਤ ਕੌਰ ਦੀ ਦੇਖ-ਰੇਖ ਵਿੱਚ ਪੌਦੇ ਲਗਾਏ ਗਏ। ਬਾਕੀ ਪੌਦਿਆਂ ਦੀ ਸਾਂਭ-ਸੰਭਾਲ ਕੀਤੀ ਗਈ ਅਤੇ ਪਾਣੀ ਦਿੱਤਾ ਗਿਆ। ਪ੍ਰਿੰਸੀਪਲ ਐਸ ਕੇ ਮਲਿਕ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਟ੍ਰੀ ਪਲਾਂਟੇਸ਼ਨ ਨੂੰ ਅਪਣਾਉਣ ਦੇ ਲਈ ਕਿਹਾ ਗਿਆ ਅਤੇ ਉਨ੍ਹਾਂ ਨੇ ਇਹ ਹਫ਼ਤਾ ਵਾਤਾਵਰਨ ਹਫ਼ਤਾ ਮਨਾਉਣ ਲਈ ਸੱਦਾ ਦਿੱਤਾ ਗਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਵੀ ਟ੍ਰੀ ਪਲਾਂਟੇਸ਼ਨ ਨਾਲ ਜੋੜਿਆ ਜਾ ਸਕੇ।ਇਸ ਮੌਕੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਗੋਇਲ, ਕੋਆਰਡੀਨੇਟਰਸ ਵਿਕਰਮਜੀਤ ਸਿੰਘ , ਸੁਸ਼ਮਾ ਸ਼ਰਮਾ ਅਤੇ ਸਰੋਜ ਬਾਲਾ ਮੌਜੂਦ ਸਨ।