ਵਾਤਾਵਰਣ ਦੀ ਸ਼ੁੱਧਤਾ ਲਈ ਲੋਕ ਵੱਧ ਤੋਂ ਵੱਧ ਦਰੱਖਤ ਲਾਉਣ : ਤੇਲੂਰਾਮ ਲਹਿਰੀ
ਰਾਮਾਂ ਮੰਡੀ, 5 ਜੂਨ (ਪਰਮਜੀਤ ਲਹਿਰੀ)-ਸਥਾਨਕ ਸ਼ਹਿਰ ਦੇ ਸ਼ਾਂਤੀ ਹਾਲ ਕੋਲ ਸਥਿਤ ਤੇਲੂ ਪਾਰਕ ਦੇ ਨਾਮ ਵਜੋ ਜਾਂਦੇ ਪਬਲਿਕ ਪਾਰਕ ਵਿਖੇ ਰਾਮਾਂ ਮੰਡੀ ਦੇ ਉਘੇ ਸਮਾਜਸੇਵੀ ਆਗੂ ਅਤੇ ਵਾਰਡ ਨੰਬਰ 15 ਦੇ ਕੌਂਸਲਰ ਤੇਲੂ ਰਾਮ ਲਹਿਰੀ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਇਸ ਮੌਕੇ ਤੇਲੂਰਾਮ ਲਹਿਰੀ ਦੁਆਰਾ ਪਾਰਕ ਵੱਚ 50 ਦੇ ਕਰੀਬ ਬੂਟੇ ਲਗਾਏ। ਕੌਂਸਲਰ ਤੇਲੂ ਰਾਮ ਲਹਿਰੀ ਨੇ ਦੱਸਿਆ ਕਿ ‘ਤੰਦਰੁਸਤ ਮਿਸ਼ਨ ਪੰਜਾਬ’ ਤਹਿਤ ਜਨਤਕ ਥਾਵਾਂ ਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰਖਦਿਆਂ ਪੌਦੇ ਲਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮੰਡੀ ਨੂੰ ਹਰਿਆ-ਭਰਿਆ ਬਨਾਉਣ ਲਈ ਵਿਸ਼ੇਸ਼ ਤੌਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 200 ਬੂਟੇ ਲਗਾਏ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰਖਦਿਆਂ ਆਪਣੇ ਘਰਾਂ ਦੇ ਆਸ-ਪਾਸ ਨੂੰ ਹਰਿਆ-ਭਰਿਆ ਬਨਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ। ਇਸ ਮੌਕੇ ਤੇਲੂਰਾਮ ਲਹਿਰੀ ਐਮ.ਸੀ ਨਗਰ ਕੌਂਸਲ ਰਾਮਾਂ, ਅਨਮੋਲ ਚੱਠਾ, ਲਾਲ ਬਹਾਦਰ ਮਾਲੀ, ਰਘੂ ਲਹਿਰੀ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।