ਰਾਮਾਂ ਮੰਡੀ, 5 ਜੂਨ (ਪਰਮਜੀਤ ਲਹਿਰੀ)-ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸਬਾਜ਼ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਨਗਰ ਕੌਂਸਲ ਦਫਤਰ ਰਾਮਾਂ ਵਿਖੇ ਮੰਡੀ ਦੇ ਅਧੂਰੇ ਵਿਕਾਸ ਕਾਰਜਾ ਸਬੰਧੀ ਕਾਂਗਰਸੀ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਵੀ ਕਰਵਾਇਆ। ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਖੁਸਬਾਜ਼ ਸਿੰਘ ਜਟਾਣਾ ਦੇ ਯਤਨਾ ਸਦਕਾ ਰਾਮਾਂ ਮੰਡੀ ਵਿੱਚ 3 ਕਰੋੜ ਦੀ ਗ੍ਰਾਂਟ ਨਾਲ ਵਾਟਰ ਵਰਕਸ ਅਤੇ ਵਾਰਡਾਂ ਦੀਆਂ ਵੱਖ-ਵੱਖ ਗਲੀਆਂ ਦਾ ਕੰਮ ਚੱਲ ਰਿਹਾ ਹੈ। ਕੌਂਸਲਰ ਤੇਲੂ ਰਾਮ ਲਹਿਰੀ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੋਂ ਲਾਇਨੋਪਾਰ ਵਾਰਡ ਨੰਬਰ 15 ਵਿੱਚ ਬੱਚਿਆਂ ਦੇ ਖੇਡਣ ਲਈ ਪਾਰਕ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਮੰਡੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰਾਮਾਂ ਮੰਡੀ ਨੂੰ ਨਮੂਨੇ ਦਾ ਸ਼ਹਿਰ ਬਣਾ ਦਿਆਂਗੇ। ਇਸ ਮੌਕੇ ਪ੍ਰਧਾਨ ੍ਸ਼ਿਨ ਕੁਮਾਰ ਕਾਲਾ, ਕੌਂਸਲਰ ਤੇਲੂ ਰਾਮ ਲਹਿਰੀ, ਸਰਬਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ, ਕੌਂਸਲਰ ਮਨੋਜ ਸਿੰਗੋ, ਅਸੋਕ ਕਮਾਰ ਸਿੰਗਲਾ ਸ਼ਹਿਰੀ ਪ੍ਰਧਾਨ, ਕੌਂਸਲਰ ਨਿਰਮਲਾ ਰਾਣੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *