ਹੈਲਪਲਾਈਨ ਕਰ ਰਹੀ ਹੈ, ਵਧੀਆ ਸਮਾਜਸੇਵੀ ਕੰਮ : ਸਬ ਇੰਸਪੈਕਟਰ ਗੁਰਜੰਟ ਸਿੰਘ
ਰਾਮਾਂ ਮੰਡੀ, 6 ਜੂਨ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੀ ਸਮਾਜਸੇਵੀ ਅਤੇ ਨਾਮਵਰ ਸੰਸਥਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੁਆਰਾ ਪ੍ਰਧਾਨ ਬੋਬੀ ਲਹਿਰੀ ਦੀ ਵਿਸ਼ੇਸ਼ ਪ੍ਰਧਾਨਗੀ ਹੇਠ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਪੁਲਿਸ ਚੌਂਕੀ ਰਿਫਾਇਰੀ ਵਿਖੇ ਰੱਖਿਆ ਗਿਆ। ਜਿੱਥੇ ਚੌਕੀ ਇੰਚਾਰਜ ਗੁਰਜੰਟ ਸਿੰਘ, ਹੈਡ ਕਾਸਟੇਬਲ ਰਣਧੀਰ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ ਨੌਰੰਗ, ਮਨਧੀਰ ਸਿੰਘ ਪੀ.ਐਚ.ਜੀ, ਗਗਨਦੀਪ ਸਿੰਘ ਐਸ.ਸੀ.ਟੀ, ਦਰਸ਼ਨ ਸਿੰਘ ਪੀ.ਐਚ.ਜੀ ਆਦਿ ਕੁੱਲ 6 ਪੁਲਿਸ ਮੁਲਾਜਮਾਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਤੇ ਪੁਲਿਸ ਚੌਕੀ ਇੰਚਾਰਜ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕਰਦੇ ਹਨ, ਜਿਨ੍ਹਾਂ ਦੇ ਪੰਜਾਬ ਪੁਲਿਸ ਮੁਲਾਜਮਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੋਬੀ ਲਹਿਰੀ ਨੇ ਦੱਸਿਆ ਕਿ
ਸਬ ਇੰਸਪੈਕਟਰ ਗੁਰਜੰਟ ਸਿੰਘ ਇੰਚਾਰਜ ਪੁਲਿਸ ਚੌਂਕੀ ਰਿਫਾਇਨਰੀ ਅਤੇ ਸਮੂਹ ਪੁਲਿਸ ਸਟਾਫ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਈ ਹੈ, ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਇਨ੍ਹਾਂ ਪੁਲਿਸ ਮੁਲਾਜਮਾਂ ਨੂੰ ਸਲੂਟ ਕਰਦੀ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਕਰੋਨਾ ਮਹਾਂਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਆਪਸੀ ਡਿਸਟੈਂਨਸ ਬਣਾ ਕੇ ਰੱਖਣਾ ਪਵੇਗਾ ਤਾਂ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਇਸ ਮੌਕੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੋਬੀ ਲਹਿਰੀ, ਬੋਬੀ ਸਿੰਗਲਾ, ਜੋਨੀ ਲਹਿਰੀ, ਹਨੀ ਅਰੋੜਾ, ਵਿਵੇਕ ਬਾਂਸਲ ਆਦਿ ਵਿਸ਼ੇਸ਼ ਰੂਪ ਵਿਚ ਮੌਜੂਦ ਸਨ।