ਰਾਮਾਂ ਮੰਡੀ, 7 ਜੂਨ (ਪਰਮਜੀਤ ਲਹਿਰੀ) : ਆਪਣੇ ਸਿਆਸੀ ਫਾਇਦੇ ਲਈ ਕਾਂਗਰਸ ਦੀ ਵਿਚਾਰਧਾਰਾ ਨੂੰ ਢਾਹ ਲਗਾਉਣ ਵਾਲਿਆਂ ਨੂੰ ਲਤਾੜਦੇ ਹੋਏ ਨੌਜਵਾਨ ਸੂਬਾ ਆਗੂ ਅਤੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਅੰਕਿਤ ਬਾਂਸਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ਰੂਹ ਹਨ ਜਿਨ੍ਹਾਂ ਤੋਂ ਬਿਨਾਂ ਪਾਰਟੀ ਦੇ ਭਵਿੱਖ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਕਾਂਗਰਸ ਦੇ ਨੌਜਵਾਨ ਸਕੱਤਰ ਅੰਕਿਤ ਬਾਂਸਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਕਰਨਗੇ ਤੇ ਕਾਂਗਰਸ ਨੂੰ ਸਾਨਦਾਰ ਜਿੱਤ ਦਿਵਾਉਣਗੇ। ਉਨ੍ਹਾਂ ‘ਆਗੂਆਂ’ ‘ਤੇ ਨਿਸ਼ਾਨਾ ਸਾਧਦੇ ਹੋਏ ਅੰਕਿਤ ਬਾਂਸਲ ਨੇ ਕਿਹਾ ਕਿ ਇਹ ਆਗੂ ਪੰਜ ਸਾਲ ਤੱਕ ਸੱਤਾ ਦਾ ਆਨੰਦ ਮਾਨਣ ਤੋਂ ਬਾਅਦ ਹੁਣ ਉਸੇ ਹੱਥ ਨੂੰ ਕੱਟ ਰਹੇ ਹਨ ਜਿਸ ਤੋਂ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਅੰਕਿਤ ਬਾਂਸਲ ਨੇ ਕਿਹਾ ਕਿ ਜਦੋਂ ਪੂਰੇ ਭਾਰਤ ਵਿਚ ਕਾਂਗਰਸ ਵਿਰੋਧੀ ਲਹਿਰ ਚੱਲ ਰਹੀ ਤਾਂ ਸਿਰਫ ਪੰਜਾਬ ਅਜਿਹਾ ਰਾਜ ਸੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੇ ਇਕ ਵੱਡੀ ਲੀਡ ਨਾਲ ਪੰਜਾਬ ਦੀ ਸੱਤਾ ਤੇ ਕਬਜਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਕੈਪਟਨ ਵਿਰੁੱਧ ਬਿਆਨ ਦੇਣ ਵਾਲੇ ਨੇਤਾ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਜਿੱਤ ਸਿਰਫ ਕੈਪਟਨ ਅਮਰਿੰਦਰ ਸਿੰਘ ਦੁਆਰਾ ਹੀ ਕੀਤੀ ਗਈ ਅਗਵਾਈ ਕਰਕੇ ਹੀ ਪ੍ਰਾਪਤ ਹੋਈ ਹੈ। ਊਨ੍ਹਾਂ ਨੇ ਨਵਜੋਤ ਸਿੱਧੂ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਸਿੱਧੂ ਆਪਣੇ ਸਿਆਸੀ ਭਵਿੱਖ ਨੂੰ ਖਤਰੇ ਤੋਂ ਬਾਹਰ ਕੱਢਣ ਲਈ ਭੱਦੀ ਰਾਜਨੀਤੀ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸ਼ਜਾ ਤਾ ਦਿੱਤੀ ਹੀ ਜਾਵੇਗੀ ਪ੍ਰੰਤੂ ਮਹਾਂਮਾਰੀ ਦੇ ਭਿਆਨਕ ਦੋਰ ਵਿਚ ਸਿੱਧੂ ਨੂੰ ਆਪਣੇ ਪੰਜਾਬ ਪੰਜਾਬੀਆਂ ਦੀ ਯਾਦ ਨਹੀਂ ਆਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਆਪਣੇ ਪੰਜਾਬ ਪੰਜਾਬੀਆਂ ਦੇ ਜੀਵਨ ਦੀ ਰੱਖਿਆ ਲਈ ਪੰਜਾਬ ਵਿਚ ਕਰਫਿਊ ਲਗਾਇਆ ਅਤੇ ਪੰਜਾਬ ਵਾਸੀਆਂ ਦੀ ਜੀਵਨ ਦੀ ਰੱਖਿਆ ਦੇ ਲਈ ਹਰ ਸੰਭਵ ਕਦਮ ਉਠਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਸਾਹਿਬ ਦੁਆਰਾ ਪੰਜਾਬ ਵਾਸੀਆਂ ਦੇ ਹਿੱਤਾਂ ਵਿਚ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਹੀ ਲਗਾਤਾਰ ਵਿਰੋਧੀ ਪਾਰਟੀਆਂ ਦੇ ਨੇਤਾ ਕਾਂਗਰਸ ਨੂੰ ਜੁਆਇਨ ਕਰ ਰਹੇ ਹਨ। 2022 ਦੀ ਵਿਧਾਨ ਸਭਾ ਚੋਣਾਂ ਵਿਚ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰ ਸਕਦੀ ਹੈ

Leave a Reply

Your email address will not be published. Required fields are marked *