ਅਗਾਮੀ ਵਿਧਾਨ ਸਭਾ ਚੋਣਾ ’ਚ ਯੂਥ ਕਾਂਗਰਸ ਅਹਿਮ ਰੋਲ ਅਦਾ ਕਰੇਗੀ-ਰਘੂ ਗਰਗ

ਰਾਮਾਂ ਮੰਡੀ, 10 ਜੂਨ (ਪਰਮਜੀਤ ਲਹਿਰੀ)-ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸਾ ਹੇਠ ਜ਼ਿਲ੍ਹਾ ਦਿਹਾਤੀ ਯੁੂਥ ਕਾਂਗਰਸ ਦੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਕੌਂਸਲਰ ਤੇਲੂ ਰਾਮ ਲਹਿਰੀ ਦੇ ਪੁੱਤਰ ਅਤੇ ਸਟਾਰ ਪਲੱਸ ਸੂਕਲ ਦੇ ਸਕੱਤਰ ਰਘੂਨੰਦਨ ਗਰਗ ਨੂੰ ਯੂਥ ਕਾਂਗਰਸ ਸ਼ਹਿਰੀ ਰਾਮਾਂ ਮੰਡੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਨਵ ਨਿਯੂਕਤ ਪ੍ਰਧਾਨ ਰਘੂ ਗਰਗ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਅਤੇ ਹਲਕਾ ਇੰਚਾਰਜ਼ ਖੁਸ਼ਬਾਜ ਸਿੰਘ ਜਟਾਣਾ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਜੋ ਪਾਰਟੀ ਨੇ ਉਨ੍ਹਾਂ ਨੂੰ ਜੁੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਿਭਾਉਣਗੇ ਅਤੇ ਸਮੂਹ ਯੂਥ ਨੂੰ ਕਾਂਗਰਸ ਪਾਰਟੀ ਨਾਲ ਜੋੜ ਕੇ ਪਾਰਟੀ ਦੀ ਚੜਦੀਕਲਾਂ ਲਈ ਕੰਮ ਕਰਨਗੇ। ਪ੍ਰਧਾਨ ਰਘੂ ਗਰਗ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾ ਵਿੱਚ ਯੂਥ ਕਾਂਗਰਸ ਅਹਿਮ ਰੋਲ ਅਦਾ ਕਰੇਗੀ ਅਤੇ ਪੰਜਾਬ ਵਿੱਚ ਦੁਬਾਰਾ ਫੇਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਨਿਯੁਕਤੀ ਤੇ ਚੇਅਰਮੈਨ ਸੁਖਜੀਤ ਸਿੰਘ ਬੰਟੀ, ਪ੍ਰਧਾਨ ਿਸ਼ਨ ਕੁਮਾਰ ਕਾਲਾ, ਉਪ ਪ੍ਰ੍ਰਧਾਨ ਸਰਬਜੀਤ ਸਿੰਘ ਢਿੱਲੋਂ, ਕੌਂਸਲਰ ਤੇਲੂ ਰਾਮ ਲਹਿਰੀ, ਵਿਜੇ ਕੁਮਾਰ ਲਹਿਰੀ ਚੇਅਰਮੈਨ ਸਟਾਰ ਪਲੱਸ ਸਕੂਲ, ਭੂਸ਼ਨ ਗਰਗ, ਸ਼ਿਵ ਲਾਲ ਬਰੋਕਰ, ਕੌਂਸਲਰ ਮਨੋਜ ਸਿੰਗੋਂ, ਿਸ਼ਲ ਲਾਲ ਭਾਗੀਵਾਂਦਰ, ਹਰਤੇਜ਼ ਸਿੰਘ ਭੰਗੂ ਮੱਲਵਾਲਾ ਬਲਾਕ ਪ੍ਰਧਾਨ ਅਦਿ ਨੇ ਰਘੂ ਗਰਗ ਨੂੰ ਵਧਾਈ ਦਿੰਦਿਆਂ ਖੁਸ਼ਬਾਜ਼ ਸਿੰਘ ਜਟਾਣਾ ਅਤੇ ਜਿਲ੍ਹਾ ਪ੍ਰਧਾਨ ਲਖਵਿੰਦਰ ਲੱਕੀ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ।

Leave a Reply

Your email address will not be published. Required fields are marked *