ਸੱਪ ਅਤੇ ਹੋਰ ਖ਼ਤਰਨਾਕ ਜੀਵ ਜੰਤੂਆਂ ਦੀ ਰਹਿਣ ਬਸੇਰਾ ਬਣੀ ਇਹ ਸਰਕਾਰੀ ਡਿਸਪੈਂਸਰੀ -ਆਪ
ਰੂਪਨਗਰ, 10 ਜੂਨ 2021 – ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਤੇ ਡਿਸਪੈਂਸਰੀਆਂ ਚ ਡਾਕਟਰਾਂ ਅਤੇ ਹੋਰ ਸਹੂਲਤਾਂ ਦੀ ਘਾਟ ਪੂਰਾ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਆਗੂ ਵਕੀਲ ਦਿਨੇਸ਼ ਚੱਢਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਸਰਕਲ ਇੰਚਾਰਜ ਗੁਰਮੇਲ ਸਿੰਘ ਥਲੀ ਅਤੇ ਕੁਲਦੀਪ ਸਿੰਘ ਜੇ ਈ ਦੀ ਅਗਵਾਈ ਚ ਸਬਸਿਡਰੀ ਹੈਲਥ ਸੈਂਟਰ ਲੋਦੀਮਾਜਰਾ ਚ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿਸੇ ਵੇਲੇ ਲੋਦੀਮਾਜਰਾ ਦੇ ਅੱਠ ਬੈੱਡਾਂ ਵਾਲੇ ਇਸ ਹਸਪਤਾਲ ਚ 24 ਘੰਟੇ ਡਾਕਟਰ ਦੀ ਸਹੂਲਤ ਹੁੰਦੀ ਸੀ ਪਰ ਅੱਜ ਇਥੇ ਇੱਕ ਵੀ ਡਾਕਟਰ ਨਾਂ ਹੋਣ ਕਰਕੇ ਇਸ ਫਾਰਮਾਸਿਸਟ ਹੀ ਚਲਾ ਰਿਹਾ ਹੈ।ਫਾਰਮਾਸਿਸਟ ਦੀ ਡਿਊਟੀ ਵੀ ਹਫਤੇ ਚ 2 ਦਿਨ ਕਿਧਰੇ ਹੋਰ ਲਗਾਈ ਹੁੰਦੀ ਹੈ।
ਅੱਜ ਇਸ ਹਸਪਤਾਲ ਚ ਡਾਕਟਰਾਂ ਅਤੇ ਸਟਾਫ ਲਈ ਲੱਖਾਂ ਰੁਪਏ ਲਗਾ ਕੇ ਬਣੀਆਂ ਰਿਹਾਇਸ਼ੀ ਬਿਲਡਿੰਗਾਂ ਖੰਡਰ ਬਣ ਚੁੱਕੀਆਂ ਨੇ ਸਾਰਾ ਸਮਾਨ ਗਾਇਬ ਜਾਂ ਚੋਰੀ ਹੋ ਚੁਕਿਆ ਹੈ।ਹਸਪਤਾਲ ਦੀ ਮੁੱਖ ਬਿਲਡਿੰਗ ਵੀ ਅਨਸੇਫ ਹੈ।ਜੰਗਲ ਦਾ ਰੂਪ ਧਾਰਨ ਕਰ ਚੁੱਕੇ ਇਸ ਹਸਪਤਾਲ ਚ ਸੱਪ ਅਤੇ ਹੋਰ ਖ਼ਤਰਨਾਕ ਜੀਵ ਜੰਤੂ ਘੁੰਮਦੇ ਮਿਲਦੇ ਹਨ ਇਹ ਡਿਸਪੈਂਸਰੀ ਸੱਪ ਅਤੇ ਹੋਰ ਖ਼ਤਰਨਾਕ ਜੀਵ ਜੰਤੂ ਦੇ ਕਾਰਨ ਬਚਾਉਣ ਨਾਲੋਂ ਜਿਆਦਾ ਲੋਕਾਂ ਦੀ ਅਣਸੁਖਾਵੀ ਮੌਤ ਦਾ ਕਾਰਨ ਬਣ ਸਕਦੀ ਹੈ ।ਚੱਢਾ ਨੇ ਦੱਸਿਆ ਕਿ ਇਸ ਹਸਪਤਾਲ ਚ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਹੀਂ ਹੈ।
ਹੋਰ ਤਾਂ ਹੋਰ ਦਵਾਈਆਂ ਦਾ ਸਟਾਕ ਵੀ ਨਿੱਲ ਹੈ ਅਤੇ ਛੋਟੇ ਟੈਸਟ ਕਰਨ ਦਾ ਸਮਾਨ ਵੀ ਨਹੀਂ ਹੈ।ਪਿੰਡ ਵਲੋਂ ਇਸ ਹਸਪਤਾਲ ਲਈ ਦਿੱਤੀ ਗਈ ਬੇਹਸ਼ ਕੀਮਤੀ ਜਮੀਨ ਅਤੇ ਇਸ ਉੱਤੇ ਲੱਗੇ ਜਨਤਕ ਪੈਸੇ ਦੀ ਖੂਬ ਬਰਬਾਦੀ ਕਰ ਦਿੱਤੀ ਗਈ ਹੈ।ਜਿਸ ਕਰਕੇ ਗਰੀਬ ਲੋਕ ਇਥੇ ੨ ਰੁਪਏ ਦੀ ਪਰਚੀ ਵਾਲੇ ਇਲਾਜ ਤੋਂ ਵਾਂਝੇ ਹੋਕੇ ਨਿੱਜੀ ਹਸਪਤਾਲਾਂ ਦੇ ਧੱਕੇ ਖਾਣ ਲਈ ਮਜਬੂਰ ਨੇ।ਉਨ੍ਹਾਂ ਕਿਹਾ ਜਿਲ੍ਹੇ ਦੇ ਸਰਕਾਰ ਦੇ ਨੁਮਾਇੰਦੇ ਸਿਹਤਤੰਤਰ ਦੀ ਇਸ ਬਰਬਾਦੀ ਬਾਰੇ ਬੇਸ਼ਰਮੀ ਭਰੀ ਚੁੱਪ ਵੱਟਣ ਦੀ ਬਜਾਇ,ਸੁਧਾਰ ਲਈ ਕੁਝ ਉਪਰਾਲੇ ਕਰਨ।
ਇਸ ਮੌਕੇ ਤੇ ਸੀਨੀਅਰ ਆਗੂ ਭਾਗ ਸਿੰਘ ਮਦਾਨ,ਮੈਡਮ ਜਸਵਿੰਦਰ ਕੌਰ ਸ਼ਾਹੀ,ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਮਨਜੀਤ ਸਿੰਘ ਬਰਨਾਲਵੀ,ਸਰਕਲ ਇੰਚਾਰਜ ਪ੍ਰਦੀਪ ਕੁਮਾਰ ਘਨੌਲੀ,ਸਹੇਲ ਸਿੰਘ,ਸੰਦੀਪ ਜੋਸ਼ੀ,ਐਡਵੋਕੇਟ ਗੁਰਪ੍ਰੀਤ ਸਿੰਘ,ਤਜਿੰਦਰ ਸੋਨੀ,ਰਣਜੀਤ ਸਿੰਘ ਫਿੱਡੇ, ਬਰਿੰਦਰ ਕੁਮਾਰ ਸਾਬਕਾ ਸਰਪੰਚ ,ਮਾਸਟਰ ਅਵਤਾਰ ਸਿੰਘ,ਮਾਸਟਰ ਜਗਤਾਰ ਸਿੰਘ,ਰਾਜਿੰਦਰ ਸਿੰਘ,ਹਰਮੀਤ ਸਿੰਘ ਮੀਤਾ,ਮਾਸਟਰ ਗੁਰਬਚਨ ਸਿੰਘ,ਹਰਿੰਦਰ ਸਿੰਘ,ਅਜਮੇਰ ਸਿੰਘ ਸਰਪੰਚ,ਪਰਮਿੰਦਰ ਕੁਮਾਰ,ਮਨੀ,ਰਣਜੀਤ ਸਿੰਘ ਫਿੱਡੇ ਆਦਿ ਸ਼ਾਮਲ ਸਨ।