ਬਠਿੰਡਾ : ਕਬੱਡੀ ਖ਼ਿਡਾਰੀ ਹੱਤਿਆ ਦੇ ਮਾਮਲੇ ’ਚ ਐੱਸ.ਐੱਸ.ਪੀ. ਬਠਿੰਡਾ ਭੁਪਿੰਦਰਜੀਤ ਸਿਘ ਵਿਰਕ ਵਲੋਂ ਨੋਟਿਸ ਲੈਂਦੇ ਹੋਏ ਥਾਣਾ ਸਦਰ ਰਾਮਪੁਰਾ ਦੇ ਅਧੀਨ ਪੈਣ  ਵਾਲੀ ਪਿੰਡ ਚਾਊਕੇ ਦੀ ਪੁਲਸ ਚੌਂਕੀ ਦੇ ਸਾਰੇ ਪੁਲਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਚੌਂਕੀ ’ਚ ਇੰਚਾਰਜ ਪਰਮਿੰਦਰ ਕੌਰ ਸਣੇ ਕੁੱਲ 8 ਕਰਮਚਾਰੀ ਤਾਇਨਾਤ ਸਨ। ਸਾਰਿਆਂ ਨੂੰ ਲਾਈਨਮੈਨ ਹਾਜ਼ਰ ਕਰ ਦਿੱਤਾ ਗਿਆ ਅਤੇ ਚੌਂਕੀ ਦਾ ਇੰਚਾਰਜ ਸਿਕੰਦਰ ਸਿੰਘ ਨੂੰ ਬਣਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ ’ਚ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਸੀ ਜਦਕਿ ਧਰਾਵਾਂ ’ਚ ਵਾਧਾ ਕਰ 302 ਲਗਾ ਦਿੱਤੀ ਗਈ ਸੀ। ਇਸ ’ਚ ਕੁੱਲ 13 ਲੋਕ ਦੋਸ਼ੀ ਪਾਏ ਗਏ ਹਨ। ਪੁਲਸ ਨੇ 8 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਦੀ ਤਲਾਸ਼ ਜਾਰੀ ਹੈ। 

ਜ਼ਿਕਰਯੋਗ ਹੈ ਕਿ ਪਿੰਡ ਵਿਚ ਚਿੱਟਾ ਵੇਚਣ ਨੂੰ ਲੈ ਕਿ ਕੁਝ ਨੌਜਵਾਨਾਂ ਦੀ ਤਸਵੀਰ ਦੇ ਨਾਲ ਤਕਰਾਰ ਹੋਇਆ ਅਤੇ ਮਾਮਲਾ ਕੁੱਟਮਾਰ ਤੱਕ ਪਹੁੰਚਿਆ ਤਾਂ ਲੋਕਾਂ ਨੇ ਮਿਲ ਕੇ ਵਿਰੋਧ ਕਰਨ ਵਾਲੇ 7 ਨੌਜਵਾਨਾਂ ਨੂੰ  ਬੁਰੀ ਤਰ੍ਹਾਂ ਕੁੱਟਿਆ। ਕਬੱਡੀ ਖਿਡਾਰੀ ਹਰਵਿੰਦਰ ਸਿੰਘ ਜੱਸਾ ਦੀ ਛਾਤੀ ‘ਤੇ ਬੈਠ ਕੇ ਉਨ੍ਹਾਂ ਵਾਰ ਕੀਤੀ ਜਿਸ ਨਾਲ ਉਸ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਸ ਨੂੰ  ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਬਾਅਦ ਵਿਚ ਉਸ ਨੂੰ  ਡੀ.ਐੱਮ.ਸੀ.ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਕਤਲਕਾਂਡ ਨੂੰ ਲੈ ਕਿ ਵੀਰਵਾਰ ਨੂੰ ਪਿੰਡ ਵਾਸੀ ਲਾਸ਼ ਲੈ ਕੇ ਪੁਲਸ ਥਾਣੇ ਦੇ ਬਾਹਰ ਬੈਠ ਗਏ। ਉਨ੍ਹਾਂ ਮੰਗ ਕੀਤੀ ਕਿ ਸਾਰੇ ਲੋਕਾਂ ਨੂੰ  ਗ੍ਰਿਫ਼ਤਾਰ ਕਰ ਥਾਣਾ ਇੰਚਾਰਜ ਨੂੰ ਡਿਸਮਿਸ ਕਰ ਦਿੱਤਾ ਜਾਵੇ। ਮਿ੍ਤਕ ਦੇ ਪਰਿਵਾਰ ਨੂੰ ਮੁਆਵਜੇ ਦੀ ਮੰਗ ਕੀਤੀ ਗਈ। ਲਗਾਤਾਰ ਚੱਲ ਰਹੇ ਧਰਨੇ ਵਿਚ ਕਿਸਾਨ ਜਥੇਬੰਦੀਆਂ ਨੇ ਵੀ ਸੰਬੋਧਨ ਕੀਤਾ।

ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ। ਲਗਾਤਾਰ ਚੱਲ ਰਹੇ ਧਰਨੇ ਵਿਚ ਕਿਸਾਨ ਜਥੇਬੰਦੀਆਂ ਨੇ ਵੀ ਸੰਬੋਧਨ ਕੀਤਾ। ਉਗਰਾਹਾਂ ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਮਾ.ਸੁਖਦੇਵ ਸਿੰਘ ਜਵੰਧਾ ਅਤੇ ਸਿੱਧੂਪੁਰ ਦੇ ਕਾਕਾ ਸਿੰਘ ਕੋਟੜ ਨੇ ਸੰਬੋਧਨ ਕਰਕੇ ਪੁਲਸ ‘ਤੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਕਾਰਵਾਈ ਕਰਦੀ ਤਾਂ ਸਾਇਦ ਕਬੱਡੀ ਖਿਡਾਰੀ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਉਨ੍ਹਾਂ ਦੀਆ ਮੰਗਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ, ਧਰਨਾ ਲਗਾਤਾਰ ਜਾਰੀ ਰਹੇਗਾ।

Leave a Reply

Your email address will not be published. Required fields are marked *